ਕਾਠਮੰਡੂ, 12 ਸਤੰਬਰ
ਚੀਨ ਦੀ ਸੰਸਦ ਦੇ ਆਗੂ ਲੀ ਝਾਨਸੂ ਨੇ ਅੱਜ ਨੇਪਾਲ ਦੀ ਸੰਸਦ ਦੇ ਸਪੀਕਰ ਅਗਨੀ ਪ੍ਰਸਾਦ ਸਪਕੋਟਾ ਨਾਲ ਵੱਡੇ ਪੱਧਰ ‘ਤੇ ਗੱਲਬਾਤ ਕੀਤੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਇੱਕ ਸਮਝੌਤੇ ‘ਤੇ ਸਹੀ ਪਾਈ। ਲੀ ਚੀਨੀ ਸੰਸਦ ਵਿੱਚ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਦੇ ਚੇਅਰਮੈਨ ਹਨ। ਉਹ ਸਪੀਕਰ ਸਪਕੋਟਾ ਦੇ ਸੱਦੇ ‘ਤੇ ਅੱਜ ਨੇਪਾਲ ਦੇ ਤਿੰਨ ਦਿਨਾ ਦੌਰੇ ‘ਤੇ ਪਹੁੰਚੇ। ਸੂਤਰਾਂ ਨੇ ਦੱਸਿਆ ਕਿ ਸਪਕੋਟਾ ਤੇ ਲੀ ਨੇ ਨਯਾ ਬਨੇਸ਼ਵਰ ਵਿੱਚ ਸੰਸਦੀ ਭਵਨ ਵਿੱਚ ਗੱਲਬਾਤ ਕੀਤੀ। ਇਸ ਤੋਂ ਬਾਅਦ ਨੇਪਾਲ ਅਤੇ ਚੀਨ ਦੇ ਆਗੂਆਂ ਨੇ ਛੇ ਸੂਤਰੀ ਸਮਝੌਤੇ ‘ਤੇ ਦਸਤਖ਼ਤ ਕੀਤੇ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ”ਸਪੀਕਰ ਸਪਕੋਟਾ ਨੇ ਨੇਪਾਲ ਦੀ ਇੱਕ ਚੀਨ ਨੀਤੀ ਪ੍ਰਤੀ ਵਚਨਬੱਧਤਾ ਦੁਹਰਾਈ ਹੈ।” -ਪੀਟੀਆਈ