ਅਹਿਮਦਾਬਾਦ, 14 ਸਤੰਬਰ
ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਬੁੱਧਵਾਰ ਨੂੰ ਇਕ ਉਸਾਰੀਅਧੀਨ ਇਮਾਰਤ ਦਾ ਐਲੀਵੇਟਰ ਡਿੱਗਣ ਕਾਰਨ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਇਮਾਰਤ ਗੁਜਰਾਤ ਯੂਨੀਵਰਸਿਟੀ ਨੇੜੇ ਬਣਾਈ ਜਾ ਰਹੀ ਸੀ। ਪੁਲੀਸ ਕਮਿਸ਼ਨਰ ਲਵੀਨਾ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਚਲਿਆ ਹੈ ਕਿ ਮਜ਼ਦੂਰਾਂ ਨੂੰ ਲਿਜਾ ਰਿਹਾ ਐਲੀਵੇਟਰ ਸੱਤਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ ਜਿਸ ਕਾਰਨ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ। -ਏਜੰਸੀ