12.4 C
Alba Iulia
Wednesday, May 8, 2024

ਡੇਵਿਸ ਕੱਪ ਦੇ ਸਾਬਕਾ ਕਪਤਾਨ ਨਰੇਸ਼ ਕੁਮਾਰ ਦਾ ਦੇਹਾਂਤ

Must Read


ਕੋਲਕਾਤਾ, 14 ਸਤੰਬਰ

ਟੈਨਿਸ ਖਿਡਾਰੀ ਲਿਏਂਡਰ ਪੇਸ ਦੇ ਕੋਚ ਅਤੇ ਭਾਰਤ ਦੇ ਡੇਵਿਸ ਕੱਪ ਦੇ ਸਾਬਕਾ ਕਪਤਾਨ ਨਰੇਸ਼ ਕੁਮਾਰ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਇੱਕ ਬੇਟਾ ਤੇ ਦੋ ਬੇਟੀਆਂ ਹਨ। ਨਰੇਸ਼ ਦੀ ਕਪਤਾਨੀ ਹੇਠ ਡੇਵਿਸ ਕੱਪ ਵਿੱਚ ਆਪਣਾ ਪਹਿਲਾ ਮੈਚ ਖੇਡਣ ਵਾਲੇ ਜੈਦੀਪ ਮੁਖਰਜੀ ਨੇ ਦੱਸਿਆ, “ਉਹ ਪਿਛਲੇ ਹਫ਼ਤੇ ਤੋਂ ਵੱਡੀ ਉਮਰ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ।” ਨਰੇਸ਼ ਦਾ ਜਨਮ 22 ਦਸੰਬਰ 1928 ਨੂੰ ਲਾਹੌਰ ‘ਚ ਹੋਇਆ ਸੀ। ਟੈਨਿਸ ‘ਚ ਉਨ੍ਹਾਂ ਦਾ ਸਫ਼ਰ 1949 ਦੇ ਏਸ਼ੀਆ ਕੱਪ ਤੋਂ ਸ਼ੁਰੂ ਹੋਇਆ। ਇਸ ਮਗਰੋਂ ਉਹ ਤੇ ਰਾਮਨਾਥਨ ਕ੍ਰਿਸ਼ਨਨ ’50ਵਿਆਂ ‘ਚ ਭਾਰਤੀ ਟੈਨਿਸ ਦਾ ਚਿਹਰਾ ਬਣੇ ਰਹੇ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -