ਨਵੀਂ ਦਿੱਲੀ, 16 ਸਤੰਬਰ
ਫੋਰਬਸ ਦੀ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਅਨੁਸਾਰ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਹੁਣ ਲੁਈਸ ਵਿਟਨ ਦੇ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਰਿਪੋਰਟ ਤਿਆਰ ਕਰਨ ਵੇਲੇ ਤੱਕ ਗੌਤਮ ਅਡਾਨੀ ਦੀ ਕੁੱਲ ਜਾਇਦਾਦ 153.9 ਅਰਬ ਡਾਲਰ ਸੀ, ਜਦੋਂ ਕਿ ਅਰਨੌਲਟ ਦੀ ਕੁੱਲ ਜਾਇਦਾਦ 153.7 ਅਰਬ ਡਾਲਰ ਸੀ। ਫੋਰਬਸ ਦੇ ਅੰਕੜਿਆਂ ਅਨੁਸਾਰ ਅਡਾਨੀ ਹੁਣ ਐਲੋਨ ਮਸਕ ਤੋਂ ਪਿੱਛੇ ਹੈ। ਐਲੋਨ ਮਸਕ ਦੀ ਕੁੱਲ ਜਾਇਦਾਦ 273.5 ਅਰਬ ਡਾਲਰ ਹੈ। ਭਾਰਤ ਦੇ ਮੁਕੇਸ਼ ਅੰਬਾਨੀ 91.9 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਅੱਠਵੇਂ ਨੰਬਰ ‘ਤੇ ਹਨ।