ਸਤਵਿੰਦਰ ਬਸਰਾ
ਲੁਧਿਆਣਾ, 15 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਅੰਡਰ-17 ਲੜਕੇ ਤੇ ਲੜਕੀਆਂ ਦੇ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਹੋਈ ਜਿਸ ਵਿੱਚ ਕਰੀਬ 4914 ਖਿਡਾਰੀਆਂ ਨੇ ਹਿੱਸਾ ਲਿਆ। ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਇਹ ਖੇਡਾਂ 12 ਤੋਂ 22 ਸਤੰਬਰ ਤੱਕ ਕਰਵਾਈਆਂ ਜਾਣੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਤੈਰਾਕੀ ‘ਚ 50 ਮੀਟਰ ਫਰੀ ਸਟਾਈਲ (ਲੜਕੇ) ‘ਚ ਮਮਨ ਸੁਖੀਜਾ ਅਤੇ ਲੜਕੀਆਂ ‘ਚ ਗੁਰਨੂਰ ਕੌਰ ਗਿੱਲ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। 50 ਮੀਟਰ ਬੈਕ ਸਟਰੋਕ (ਲੜਕੀਆਂ) ‘ਚ ਭਾਗਿਆ ਵਰਧਿਕਾ ਵਰਮਾ ਨੇ ਬਾਜ਼ੀ ਮਾਰੀ ਹੈ। 50 ਮੀਟਰ ਬ੍ਰੀਸਟ ਸਟ੍ਰੋਕ (ਲੜਕੇ) ‘ਚ ਨਵਰਾਜ ਸਿਕੰਦ ਅਤੇ ਲੜਕੀਆਂ ‘ਚ ਗੁਰਨੂਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ 100 ਮੀਟਰ ਬੈਕ ਸਟਰੋਕ (ਲੜਕੇ) ‘ਚ ਸ਼ਕਤੀਵੀਰ ਸਿੰਘ ਜੇਤੂ ਰਿਹਾ। 100 ਮੀਟਰ ਬ੍ਰੀਸਟ ਸਟ੍ਰੋਕ (ਲੜਕੇ) ‘ਚ ਨਵਰਾਜ ਸਿੰਘ ਜਦਕਿ ਲੜਕੀਆਂ ‘ਚ ਕਸਿਸ ਰਾਵਤ ਨੇ ਪਹਿਲਾ ਸਥਾਨ ਹਾਸਲ ਕੀਤਾ। 200 ਮੀਟਰ ਬਟਰਫਲਾਈ ਸਟ੍ਰੋਕ (ਲੜਕੇ) ਕਾਰਤਿਕ ਬਹਿਲ ਜਦਕਿ ਲੜਕੀਆਂ ‘ਚ ਗੁਨਿਕਾ ਪ੍ਰਭਾਕਰ ਜੇਤੂ ਰਹੀ। ਅਥਲੈਟਿਕਸ ਅਧੀਨ ਈਵੈਂਟ 400 ਮੀਟਰ (ਲੜਕੇ) ਲਵਕੇਸ਼, ਲੜਕੀਆਂ ‘ਚ ਨਵਜੋਤ ਕੌਰ, 1500 ਮੀਟਰ ਪਰਮਿੰਦਰ ਸਿੰਘ, ਲੜਕੀਆਂ ‘ਚ ਸਿਮਰਨਪ੍ਰੀਤ ਕੌਰ, ਡਿਸਕਸ ਥਰੋਅ (ਲੜਕੇ) ਅਰਮਾਨਜੋਤ ਸਿੰਘ, ਲੜਕੀਆਂ ‘ਚ ਪ੍ਰਕਿਰਤੀ ਸੂਦ ਅੱਵਲ ਰਹੀ। ਜੂਡੋ ਦੇ 40 ਕਿਲੋ ਗ੍ਰਾਮ ਭਾਰ ਵਰਗ ‘ਚ (ਸਾਰੀਆਂ ਲੜਕੀਆਂ) ਰਿਧਿਮਾ, 44 ਕਿਲੋ ‘ਚ ਚੰਚਲ, 48 ‘ਚ ਰਾਧਿਕਾ, 52 ‘ਚ ਖੁਸ਼ਬੂ, 57 ‘ਚ ਨਤਾਸ਼ਾ ਤੇ 63 ‘ਚ ਖੁਸ਼ੀ ਜੇਤੂ ਰਹੀ। ਸਾਫਟਬਾਲ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਕੂਲ ਕਾਸਾਬਾਦ ਨੇ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਗਿੱਲ ਮਾਰਕੀਟ ਨੂੰ 15-0 ਦੇ ਫਰਕ ਨਾਲ ਹਰਾਇਆ। ਸਰਕਾਰੀ ਹਾਈ ਸਕੂਲ ਸ਼ੇਰਪੁਰ ਕਲਾਂ ਨੇ ਗੁਰੂ ਨਾਨਕ ਪਬਲਿਕ ਸਕੂਲ ਨੂੰ 18-7 ਦੇ ਫਰਕ ਨਾਲ ਹਰਾਇਆ ਜਦਕਿ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਨੇ ਕੋਚਿੰਗ ਸੈਂਟਰ ਮੱਲ੍ਹਾ ਨੇ 10-2 ਦੇ ਫਰਕ ਨਾਲ ਮੈਚ ਜਿੱਤਿਆ।
ਹਾਕੀ ਅੰਡਰ-17 (ਲੜਕੀਆਂ) ਬੋਪਾਰਾਏ ਕਲਾਂ ਦੀ ਟੀਮ ਨੇ ਸਿੱਧਵਾਂ ਖੁਰਦ ਦੀ ਟੀਮ ਨੂੰ 1-0 ਨਾਲ ਹਰਾਇਆ, ਕੋਚਿੰਗ ਸੈਂਟਰ ਜਲਾਲਦੀਵਾਲ ਦੀ ਟੀਮ ਨੂੰ ਕਾਮਨ ਸੈਂਟਰ ਲੁਧਿਆਣਾ ਦੀ ਟੀਮ ਨੂੰ 3-0 ਨਾਲ ਹਰਾਇਆ, ਸੁਧਾਰ ਦੀ ਟੀਮ ਨੇ ਨਨਕਾਣਾ ਪਬਲਿਕ ਸਕੂਲ ਕਿਲਾਰਾਏਪੁਰ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ ਜਦਕਿ ਸਰਕਾਰੀ ਸਕੂਲ ਮੁੰਡੀਆਂ ਕਲਾਂ ਦੀ ਟੀਮ ਨੇ ਸੀਹਾਂ ਦੌਦ ਦੀ ਟੀਮ ਨੂੰ 1-0 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਹਾਕੀ ਅੰਡਰ-17 ਲੜਕੇ ਵਿੱਚ ਮਾਤਾ ਸਾਹਿਬ ਕੌਰ ਜਰਖੜ੍ਹ ਦੀ ਟੀਮ ਨੇ ਕਿਲਾਰਾਏਪੁਰ ਦੀ ਟੀਮ ਨੂੰ 4-0 ਦੇ ਫਰਕ ਨਾਲ ਹਰਾਇਆ।