ਨਵੀਂ ਦਿੱਲੀ, 27 ਸਤੰਬਰ
ਗੁਜਰਾਤ ਵਿੱਚ ਅਗਲੇ ਮਹੀਨੇ ਲੱਗਣ ਵਾਲੀ ਭਾਰਤ ਦੀ ਮੈਗਾ ਰੱਖਿਆ ਪ੍ਰਦਰਸ਼ਨੀ ‘ਡਿਫੈਂਸ ਐਕਸਪੋ’ ਵਿੱਚ ਹਿੱਸਾ ਲੈਣ ਲਈ 1100 ਤੋਂ ਵੱਧ ਕੰਪਨੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਸ ਮੈਗਾ ਪ੍ਰਦਰਸ਼ਨੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਰੱਖਿਆ ਮੰਤਰਾਲੇ ਨੇ ਕਿਹਾ ਕਿ 12ਵੀਂ ਰੱਖਿਆ ਐਕਸਪੋ ਪ੍ਰਦਰਸ਼ਨੀ 18 ਤੋਂ 22 ਅਕਤੂਬਰ ਤੱਕ ਗੁਜਰਾਤ ਦੇ ਗਾਂਧੀਨਗਰ ਵਿੱਚ ਲਗਾਈ ਜਾ ਰਹੀ ਹੈ। ਇਹ ਸਭ ਤੋਂ ਵੱਡੀ ਪ੍ਰਦਰਸ਼ਨੀ ਹੋਵੇਗੀ ਕਿਉਂਕਿ ਇਸ ਸਬੰਧੀ 27 ਸਤੰਬਰ ਤੱਕ ਰਿਕਾਰਡ 1136 ਕੰਪਨੀਆਂ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਹਨ ਅਤੇ ਇਹ ਗਿਣਤੀ ਵਧਣ ਦੀ ਉਮੀਦ ਹੈ। -ਪੀਟੀਆਈ