ਇਸਲਾਮਾਬਾਦ, 28 ਸਤੰਬਰ
ਇਸਹਾਕ ਡਾਰ ਨੇ ਪਾਕਿਸਤਾਨ ਦੇ ਨਵੇਂ ਵਿੱਤ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਤੇ ਹੜ੍ਹਾਂ ਨੇ ਸਥਿਤੀ ਹੋਰ ਗੰਭੀਰ ਬਣਾ ਦਿੱਤੀ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐੱਨ) ਦੇ ਆਗੂ ਡਾਰ (72) ਨੂੰ 2017 ਵਿਚ ਇਕ ਭ੍ਰਿਸ਼ਟਾਚਾਰ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਤੋਂ ਬਾਅਦ ਉਹ ਦੇਸ਼ ਤੋਂ ਬਾਹਰ ਸਨ। ਮੰਗਲਵਾਰ ਉਨ੍ਹਾਂ ਨੂੰ ਸੈਨੇਟਰ ਵਜੋਂ ਸਹੁੰ ਚੁਕਾਈ ਗਈ ਸੀ ਤੇ ਇਮਰਾਨ ਖਾਨ ਦੀ ਪਾਰਟੀ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਸੀ। ਰਾਸ਼ਟਰਪਤੀ ਆਰਿਫ਼ ਅਲਵੀ ਨੇ ਅੱਜ ਡਾਰ ਨੂੰ ਸਹੁੰ ਚੁਕਾਈ ਤੇ ਇਸ ਮੌਕੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੀ ਹਾਜ਼ਰ ਸਨ। ਡਾਰ ਤੋਂ ਪਹਿਲਾਂ ਮਿਫਤਾਹ ਇਸਮਾਈਲ ਵਿੱਤ ਮੰਤਰੀ ਸਨ ਤੇ ਉਨ੍ਹਾਂ ਹਾਲ ਹੀ ਵਿਚ ਅਹੁਦਾ ਛੱਡ ਦਿੱਤਾ ਸੀ। -ਪੀਟੀਆਈ