ਨਵੀਂ ਦਿੱਲੀ, 1 ਅਕਤੂਬਰ
ਕੇਂਦਰ ਦੇ ਸਾਲਾਨਾ ਸਰਵੇਖਣ ਵਿੱਚ ਇੰਦੌਰ ਨੂੰ ਲਗਾਤਾਰ ਛੇਵੀਂ ਵਾਰ ਸਭ ਤੋਂ ਸਾਫ਼ ਸ਼ਹਿਰ ਚੁਣਿਆ ਗਿਆ ਹੈ। ਸੂਰਤ, ਨਵੀਂ ਮੁੰਬਈ ਨੇ ਕ੍ਰਮਵਾਰ ਦੂਜਾ, ਤੀਜਾ ਸਥਾਨ ਹਾਸਲ ਕੀਤਾ ਹੈ। ਰਾਜਾਂ ਵਿੱਚੋਂ ਮੱਧ ਪ੍ਰਦੇਸ਼ ਪਹਿਲੇ ਨੰਬਰ ‘ਤੇ ਹੈ, ਉਸ ਤੋਂ ਬਾਅਦ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦਾ ਸਥਾਨ ਹੈ। ਇੱਕ ਲੱਖ ਤੋਂ ਵੱਧ ਆਬਾਦੀ ਵਾਲੀ ਸ਼੍ਰੇਣੀ ਵਿੱਚ ਹਰਿਦੁਆਰ ਸਭ ਤੋਂ ਸਾਫ਼ ਗੰਗਾ ਸ਼ਹਿਰ ਹੈ। ਇਸ ਤੋਂ ਬਾਅਦ ਵਾਰਾਨਸੀ ਅਤੇ ਰਿਸ਼ੀਕੇਸ਼ ਹਨ।