ਵਾਸ਼ਿੰਗਟਨ, 15 ਅਕਤੂਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਪਾਕਿਸਤਾਨ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਵਿੱਚੋਂ ਇੱਕ ਹੈ ਕਿਉਂਕਿ ਉਸ ਕੋਲ ਬਿਨਾਂ ਢੁਕਵੀਂ ਸੁਰੱਖਿਆ ਦੇ ਪਰਮਾਣੂ ਹਥਿਆਰ ਹਨ। ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਦੀ ਕਾਂਗਰਸ ਮੁਹਿੰਮ ਕਮੇਟੀ ਦੇ ਸਵਾਗਤੀ ਸਮਾਰੋਹ ਵਿੱਚ ਕਿਹਾ,’ਮੇਰੇ ਵਿਚਾਰ ਮੁਤਾਬਕ ਪਾਕਿਸਤਾਨ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਵਿੱਚੋਂ ਇੱਕ ਹੈ। ਉਸ ਕੋਲ ਪਰਮਾਣੂ ਹਥਿਆਰ ਹਨ ਪਰ ਉਸ ਕੋਲ ਹਥਿਆਰਾਂ ਦੀ ਸੰਭਾਲ ਕਰਨ ਲਈ ਯੋਗਤਾ ਨਹੀਂ ਹੈ।’
ਇਸਲਾਮਾਬਾਦ:ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਦੇਸ਼ ਦੀ ਪਰਮਾਣੂ ਸਮਰੱਥਾ ਬਾਰੇ ਦਿੱਤੇ ਬਿਆਨ ‘ਤੇ ਅਧਿਕਾਰਤ ਵਿਰੋਧ ਲਈ ਅਮਰੀਕੀ ਰਾਜਦੂਤ ਡੋਨਾਲਡ ਬਲੋਮ ਨੂੰ ਤਲਬ ਕਰਾਂਗੀ।