ਅਸਤਾਨਾ, 15 ਅਕਤੂਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਰੂਸੀ ਫੌਜ ਨਾਲ ਨਾਟੋ ਫੌਜਾਂ ਦਾ ਕੋਈ ਵੀ ਸਿੱਧਾ ਸੰਪਰਕ ਜਾਂ ਸਿੱਧੀ ਝੜਪ ਕੌਮਾਂਤਰੀ ਤਬਾਹੀ ਦਾ ਕਾਰਨ ਬਣੇਗੀ। ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ ‘ਚ ਪੱਤਰਕਾਰ ਸੰਮੇਲਨ ਵਿੱਚ ਉਨ੍ਹਾਂ ਕਿਹਾ, ‘ਕਿਸੇ ਵੀ ਸਥਿਤੀ ‘ਚ ਰੂਸੀ ਫੌਜ ਨਾਲ ਨਾਟੋ ਫੌਜੀਆਂ ਦਾ ਸਿੱਧਾ ਸੰਪਰਕ, ਸਿੱਧਾ ਟਕਰਾਅ ਬਹੁਤ ਖਤਰਨਾਕ ਕਦਮ ਹੈ, ਜਿਸ ਨਾਲ ਵਿਸ਼ਵ ਤਬਾਹੀ ਹੋ ਸਕਦੀ ਹੈ। ਮੈਨੂੰ ਉਮੀਦ ਹੈ ਕਿ ਸਮਝਦਾਰ ਲੋਕਾਂ ਲਈ ਇੰਨਾ ਕਹਿਦਾ ਹੀ ਕਾਫ਼ੀ ਹੈ।’