ਨਵੀਂ ਦਿੱਲੀ, 27 ਅਕਤੂਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਤਿਹਾਸ ਫ਼ੈਸਲਾ ਲੈਂਦਿਆਂ ਮਹਿਲਾ ਅਤੇ ਪੁਰਸ਼ ਕ੍ਰਿਕਟਰਾਂ ਨੂੰ ਬਰਾਬਰ ਮੈਚ ਫੀਸ ਦੇਣ ਦਾ ਐਲਾਨ ਕੀਤਾ ਹੈ।ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਅੱਜ ਟਵੀਟ ਕੀਤਾ,’ਅਸੀਂ ਇਕਰਾਰਨਾਮੇ ਵਾਲੀਆਂ ਮਹਿਲਾ ਖਿਡਾਰਨਾਂ ਲਈ ਵੀ ਉਹੀ ਮੈਚ ਫੀਸ ਨੀਤੀ ਲਾਗੂ ਕਰ ਰਹੇ, ਜੋ ਪੁਰਸ਼ ਖਿਡਾਰੀਆਂ ਲਈ ਹੈ। ਮਹਿਲਾ ਕ੍ਰਿਕਟਰਾਂ ਨੂੰ ਹੁਣ ਟੈਸਟ (15 ਲੱਖ ਰੁਪਏ), ਇਕ ਦਿਨ (6 ਲੱਖ ਰੁਪਏ) ਅਤੇ ਟੀ-20 (3 ਲੱਖ ਰੁਪਏ) ਮੈਚਾਂ ਲਈ ਪੁਰਸ਼ਾਂ ਬਰਾਬਰ ਫੀਸ ਮਿਲੇਗੀ।’