ਬੰਗਲੌਰ, 1 ਨਵੰਬਰ
ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ 2019 ਵਿੱਚ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਜਵਾਨਾਂ ‘ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਫੇਸਬੁੱਕ ਪੋਸਟਾਂ ‘ਤੇ ਅਪਮਾਨਜਨਕ ਟਿੱਪਣੀਆਂ ਕਰਨ ਲਈ 22 ਸਾਲਾ ਨੌਜਵਾਨ ਨੂੰ ਪੰਜ ਸਾਲ ਦੀ ਕੈਦ ਅਤੇ 25,000 ਰੁਪਏ ਦਾ ਜੁਰਮਾਨਾ ਕੀਤਾ ਹੈ। ਇਹ ਸਜ਼ਾ ਜੱਜ ਗੰਗਾਧਰਾ ਸੀਐੱਮ ਨੇ ਸੁਣਾਈ। ਦੋਸ਼ੀ ਫੈਜ਼ ਰਸ਼ੀਦ ਗ੍ਰਿਫ਼ਤਾਰੀ ਵੇਲੇ 19 ਸਾਲ ਦਾ ਸੀ ਅਤੇ ਕਾਲਜ ਦਾ ਵਿਦਿਆਰਥੀ ਸੀ। ਉਹ ਸਾਢੇ ਤਿੰਨ ਸਾਲਾਂ ਤੋਂ ਹਿਰਾਸਤ ਵਿਚ ਹੈ।