ਨਵੀਂ ਦਿੱਲੀ, 1 ਨਵੰਬਰ
ਗੂਗਲ ਨੇ ਭਾਰਤ ਵਿੱਚ ਡਿਜੀਟਲ ਵਸਤਾਂ ਅਤੇ ਸੇਵਾਵਾਂ ਦੀ ਖਰੀਦਦਾਰੀ ਲਈ ‘ਪਲੇਅ ਬਿਲਿੰਗ’ ਪ੍ਰਣਾਲੀ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਦੇ ਹਾਲੀਆ ਫੈਸਲਿਆਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਸਾਰੇ ਕਾਨੂੰਨੀ ਰਾਹਾਂ ‘ਤੇ ਵਿਚਾਰ ਕਰ ਰਹੀ ਹੈ। ਸੀਸੀਆਈ ਨੇ ਪਿਛਲੇ ਮਹੀਨੇ ਗੂਗਲ ‘ਤੇ ਪਲੇਅ ਸਟੋਰ ਦੀਆਂ ਨੀਤੀਆਂ ਦੇ ਸਬੰਧ ‘ਚ 936.44 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ।