ਨਵੀਂ ਦਿੱਲੀ, 4 ਨਵੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦੱਸਿਆ ਹੈ ਕਿ ਉਸ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਫੰਡ ਦੇਣ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਵਜੋਂ ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸ਼ਬੀਰ ਸ਼ਾਹ ਦੇ ਸ੍ਰੀਨਗਰ ਸਥਿਤ ਘਰ ਨੂੰ ਕੁਰਕ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 21.80 ਲੱਖ ਰੁਪਏ ਦੀ ਕੀਮਤ ਵਾਲਾ ਇਹ ਘਰ ਸ੍ਰੀਨਗਰ ਦੇ ਬਰਜ਼ੁੱਲਾ ਥਾਣਾ ਖੇਤਰ ਦੇ ਅਧੀਨ ਸਨਤ ਨਗਰ ਦੀ ਬੋਤਸ਼ਾਹ ਕਲੋਨੀ ‘ਚ ਸਥਿਤ ਹੈ।