12.4 C
Alba Iulia
Sunday, May 12, 2024

ਅੰਤਰ ਸਕੂਲ ਮੁਕਾਬਲੇ: ਭਗਵਾਨ ਮਹਾਵੀਰ ਸਕੂਲ ਨੇ ਓਵਰਆਲ ਟਰਾਫੀ ਜਿੱਤੀ

Must Read


ਪੱਤਰ ਪ੍ਰੇਰਕ

ਬੰਗਾ, 7 ਨਵੰਬਰ

ਇੱਥੋਂ ਦੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਵਿੱਚ ਕਰਵਾਏ ਗਏ ਅੰਤਰ ਸਕੂਲ ਮੁਕਾਬਲਿਆਂ ਵਿੱਚ ਭਗਵਾਨ ਮਹਾਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਓਵਰਆਲ ਟਰਾਫ਼ੀ ਆਪਣੇ ਨਾਮ ਕਰ ਲਈ ਹੈ। ਇਸ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ ਵੱਖ ਵਰਗ ਦੇ 21 ਮੁਕਾਬਲਿਆਂ ਵਿੱਚੋਂ 17 ਇਨਾਮ ਜਿੱਤੇ ਹਨ। ਜ਼ਿਕਰਯੋਗ ਹੈ ਕਿ 9ਵੀਂ ਦੇ ਤੁਸ਼ਾਰ ਨਰ ਤੇ ਕਰਨਵੀਰ ਸਿੰਘ ਨੇ ਵਾਰ ਗਾਇਨ, ਬਾਹਰਵੀਂ ਦੇ ਅਰਸ਼ਦੀਪ ਮਹੇ ਨੇ ਕੰਪਿਊਟਰ ਟਾਈਪਿੰਗ, 12ਵੀਂ ਦੇ ਬਲਤੇਜ ਸਿੰਘ, ਆਸ਼ੂਤੋਸ਼ ਸ਼ਰਮਾ, ਗਿਆਰਵੀਂ ਦੇ ਮਰੀਡੋਲਾ ਨੇ ਕੁਇਜ਼, ਦੀਯਾ ਮਹੇ ਨੇ ਪੇਂਟਿੰਗ, ਸੁਮਿਤਾ ਕੰਡਾ ਨੇ ਕਾਰਟੂਨਿੰਗ, ਬਾਰ੍ਹਵੀਂ ਦੀ ਨਿਤਾਸ਼ਾ ਨੇ ਰੰਗੋਲੀ ਅਤੇ ਸਮਰੱਥਜੀਤ ਸਿੰਘ ਨੇ ਸ਼ੁੱਧ ਗੁਰਬਾਣੀ ਉਚਾਰਨ ਵਿੱਚ ਪਹਿਲੇ ਸਥਾਨ ਹਾਸਲ ਕੀਤੇ ਹਨ। ਇਨ੍ਹਾਂ ਜੇਤੂ ਵਿਦਿਆਰਥੀਆਂ ਦਾ ਸਕੂਲ ਦੇ ਵਿਹੜੇ ਪੁੱਜਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਵਰੁਣ ਜੈਨ ਨੇ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -