ਰਾਣਾਘਾਟ (ਪੱਛਮੀ ਬੰਗਾਲ), 10 ਨਵੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਉੱਤਰੀ ਬੰਗਾਲ ਨੂੰ ਸੂਬੇ ਤੋਂ ਵੱਖ ਕਰਨ ਲਈ ਬਿਹਾਰ ਅਤੇ ਕੌਮਾਂਤਰੀ ਸਰਹੱਦਾਂ ਤੋਂ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਕਸਦ ਲਈ ਵੀਆਈਪੀਜ਼ ਗੱਡੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਪੁਲੀਸ ਸੁਪਰਡੈਂਟਾਂ ਨੂੰ ਅਜਿਹੀਆਂ ਕੋਸ਼ਿਸ਼ਾਂ ਨੂੰ ਰੋਕਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਖ਼ਤ ਚੌਕਸੀ ਰੱਖਣ ਲਈ ਵੀ ਕਿਹਾ ਕਿਉਂਕਿ ਕੁਝ ਲੋਕਾਂ ਦੀ ਦਸੰਬਰ ‘ਚ ਰਾਜ ਵਿੱਚ ਫਿਰਕੂ ਝੜਪਾਂ ਨੂੰ ਭੜਕਾਉਣ ਦੀ ਯੋਜਨਾ ਹੈ।