ਅਸਤਾਨਾ, 21 ਨਵੰਬਰ
ਕਜ਼ਾਖ ਰਾਸ਼ਟਰਪਤੀ ਕਾਸਿਮ ਜੋਮਾਰਤ ਤੋਕਾਯੇਵ ਨੇ ਚੋਣ ਵਿੱਚ ਆਸਾਨੀ ਨਾਲ ਜਿੱਤ ਹਾਸਲ ਕਰ ਕੇ ਸੱਤ ਸਾਲ ਦਾ ਮੁੜ ਤੋਂ ਕਾਰਜਕਾਲ ਹਾਸਲ ਕਰ ਲਿਆ ਹੈ। ਦੇਸ਼ ਦੇ ਕੇਂਦਰੀ ਚੋਣ ਕਮਿਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ। ਚੋਣ ਕਮਿਸ਼ਨ ਦੇ ਚੇਅਰਮੈਨ ਨੂਰਲਾਨ ਅਬਦੀਰੋਵ ਅਨੁਸਾਰ ਐਤਵਾਰ ਨੂੰ ਹੋਈਆਂ ਚੋਣਾਂ ਵਿੱਚ ਤੋਕਾਏਵ ਨੂੰ 81 ਫੀਸਦੀ ਤੋਂ ਵੱਧ ਵੋਟਾਂ ਪਈਆਂ। ਤੋਕਾਯੇਵ ਖ਼ਿਲਾਫ਼ ਪੰਜ ਹੋਰ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਕਰੀਬ ਛੇ ਫੀਸਦੀ ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰ ਦਿੱਤਾ। ਅਕਤੂਬਰ ਦੇ ਅਖੀਰ ਵਿੱਚ ਸ਼ੁਰੂ ਹੋਈ ਚੋਣ ਮੁਹਿੰਮ ਦੌਰਾਨ ਉਮੀਦਵਾਰਾਂ ਕੋਲ ਚੋਣ ਪ੍ਰਚਾਰ ਕਰਨ ਦਾ ਘੱਟ ਸਮਾਂ ਸੀ। ਤੋਕਾਯੇਵ ਨੇ ਲੰਮੇ ਸਮੇਂ ਤੋਂ ਸਹਿਯੋਗੀ ਰੂਸ ਤੋਂ ਦੂਰੀ ਬਣਾਈ ਰੱਖਣ ਲਈ ਅਹਿਮ ਕਦਮ ਚੁੱਕੇ ਹਨ। -ਏਪੀ