ਸ੍ਰੀਨਗਰ, 25 ਨਵੰਬਰ
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਸ਼ਮੀਰ ਅਤੇ ਜੰਮੂ ਦੇ ਸਰਦ ਰੁੱਤ ਜ਼ੋਨ ਦੇ ਖੇਤਰਾਂ ਵਿੱਚ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜਾਅ ਵਾਰ ਪਹਿਲੀ ਦਸੰਬਰ ਤੋਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। ਸਕੂਲ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਲੋਕ ਕੁਮਾਰ ਨੇ ਕਿਹਾ ਕਿ ਇਹ ਛੁੱਟੀਆਂ 28 ਫਰਵਰੀ ਤੱਕ ਰਹਿਣਗੀਆਂ। ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਲਈ ਪਹਿਲੀ ਦਸੰਬਰ ਤੋਂ, ਛੇਵੀਂ ਤੋਂ ਅੱਠਵੀਂ ਤੱਕ ਲਈ 12 ਦਸੰਬਰ ਤੋਂ, ਨੌਵੀਂ ਤੋਂ 12 ਤੱਕ ਲਈ 19 ਦਸੰਬਰ ਤੋਂ ਛੁੱਟੀਆਂ ਸ਼ੁਰੂ ਹੋਣਗੀਆਂ। -ਏਐੱਨਆਈ