ਨਵੀਂ ਦਿੱਲੀ, 30 ਨਵੰਬਰ
ਆਫ਼ਤਾਬ ਅਮੀਨ ਪੂਨਾਵਾਲਾ ਨੇ ਕੌਮੀ ਰਾਜਧਾਨੀ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਲ) ਵਿੱਚ ਕਰਵਾਏ ਗਏ ਪੋਲੀਗ੍ਰਾਫ ਟੈਸਟ ਦੌਰਾਨ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਹੱਤਿਆ ਕਰਨ ਅਤੇ ਉਸਦੇ ਸਰੀਰ ਦੇ ਟੁੱਕੜੇ ਕਰਨ ਦਾ ਗੁਨਾਹ ਕਬੂਲ ਲਿਆ ਹੈ। ਐੱਫਐੱਸਐੱਲ ਸੂਤਰਾਂ ਨੇ ਦੱਸਿਆ ਕਿ ਛੇ ਸੈਸ਼ਨਾਂ ਤੋਂ ਬਾਅਦ ਪੌਲੀਗ੍ਰਾਫ਼ ਟੈਸਟ ਸਮਾਪਤ ਹੋ ਗਿਆ। ਉਨ੍ਹਾਂ ਕਿਹਾ, ‘ਉਸ ਨੇ ਸ਼ਰਧਾ ਦੀ ਹੱਤਿਆ ਕਰਨ ਅਤੇ ਉਸ ਦੇ ਸਰੀਰ ਦੇ ਅੰਗਾਂ ਨੂੰ ਜੰਗਲੀ ਖੇਤਰਾਂ ਵਿੱਚ ਸੁੱਟਣ ਦੀ ਗੱਲ ਕਬੂਲ ਕੀਤੀ ਹੈ। ਉਸ ਨੇ ਮੰਨਿਆਂ ਕਿ ਉਸ ਦੇ ਕਈ ਲੜਕੀਆਂ ਨਾਲ ਸਬੰਧ ਵੀ ਸਨ।’