ਲੁਸੈਲ, 10 ਦਸੰਬਰ
ਅਮਰੀਕਾ ਦੇ ਸਭ ਤੋਂ ਮਸ਼ਹੂਰ ਫੁੱਟਬਾਲ ਪੱਤਰਕਾਰਾਂ ਵਿੱਚੋਂ ਇੱਕ ਗ੍ਰਾਂਟ ਵਾਹਲ ਦਾ ਅਰਜਨਟੀਨਾ ਅਤੇ ਨੀਦਰਲੈਂਡ ਵਿਚਕਾਰ ਵਿਸ਼ਵ ਕੱਪ ਕੁਆਰਟਰ ਫਾਈਨਲ ਮੈਚ ਨੂੰ ਕਵਰ ਕਰਦੇ ਹੋਏ ਅੱਜ ਤੜਕੇ ਦੇਹਾਂਤ ਹੋ ਗਿਆ। ਉਹ 49 ਸਾਲ ਦੇ ਸਨ। ਲੁਸੈਲ ਆਈਕੋਨਿਕ ਸਟੇਡੀਅਮ ‘ਚ ਮੈਚ ਜਦੋਂ ਵਾਧੂ ਸਮੇਂ ‘ਚ ਚੱਲ ਰਿਹਾ ਸੀ ਤਾਂ ਵਾਹਲ ਅਚਾਨਕ ਆਪਣੀ ਸੀਟ ਤੋਂ ਡਿੱਗ ਗਏ। ਨੇੜੇ ਬੈਠੇ ਪੱਤਰਕਾਰਾਂ ਨੇ ਫਿਰ ਮਦਦ ਲਈ ਰੌਲਾ ਪਾਇਆ। ਐਮਰਜੰਸੀ ਕਰਮਚਾਰੀ ਤੁਰੰਤ ਉੱਥੇ ਪਹੁੰਚੇ ਅਤੇ ਮਦਦ ਮੁਹੱਈਆ ਕਰਵਾਈ। ਪੱਤਰਕਾਰਾਂ ਨੂੰ ਬਾਅਦ ਵਿੱਚ ਦੱਸਿਆ ਗਿਆ ਕਿ ਵਾਹਲ ਦਾ ਦੇਹਾਂਤ ਹੋ ਗਿਆ ਹੈ। ਵਾਹਲ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਉਹ ਆਪਣਾ ਜਨਮਦਿਨ ਮਨਾ ਰਹੇ ਹਨ। ਉਹ ਆਪਣੇ ਅੱਠਵੇਂ ਵਿਸ਼ਵ ਕੱਪ ਨੂੰ ਕਵਰ ਕਰ ਰਹੇ ਸਨ।