ਨਵੀਂ ਦਿੱਲੀ, 13 ਦਸੰਬਰ
ਕੇਂਦਰੀ ਗ੍ਰਹਿਮ ਮੰਤਰੀ ਅਮਿ ਸ਼ਾਹ ਨੇ ਅੱਜ ਕਿਹਾ ਕਿ ਕਾਂਗਰਸ ਨੇ ਰਾਜੀਵ ਗਾਂਧੀ ਫਾਊਂਡੇਸ਼ਨ ਦੇ ਐੱਫਸੀਆਰਏ ਰੱਦ ਕਰਨ ਦੇ ਸਵਾਲ ਤੋਂ ਬਚਣ ਲਈ ਸੰਸਦ ਵਿੱਚ ਸਰਹੱਦੀ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨੀ ਸਫ਼ਾਰਤਖਾਨੇ ਤੋਂ 1.35 ਕਰੋੜ ਰੁਪਏ ਮਿਲੇ ਹਨ। ਇਸ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਕਿਉਂਕਿ ਇਹ ਐੱਫਸੀਆਰਏ ਨਿਯਮਾਂ ਅਧੀਨ ਨਹੀਂ ਆਉਂਦੀ ਸੀ। ਚੀਨ ਪ੍ਰੇਮ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਭਾਰਤੀ ਸਥਾਈ ਮੈਂਬਰਸ਼ਿਪ ਦੀ ਬਲੀ ਦਿੱਤੀ ਗਈ। ਉਨ੍ਹਾਂ ਕਿਹਾ,’ਮੈਂ ਸਪੱਸ਼ਟ ਤੌਰ ‘ਤੇ ਕਹਿੰਦਾ ਹਾਂ ਕਿ ਜਦੋਂ ਤੱਕ ਮੋਦੀ ਸਰਕਾਰ ਸੱਤਾ ਵਿੱਚ ਹੈ, ਕੋਈ ਵੀ ਸਾਡੀ ਜ਼ਮੀਨ ‘ਤੇ ਇੱਕ ਇੰਚ ਵੀ ਕਬਜ਼ਾ ਨਹੀਂ ਕਰ ਸਕਦਾ।’