12.4 C
Alba Iulia
Friday, May 3, 2024

ਮੈਨੂੰ ਸ਼ਾਹਰੁਖ਼ ਨਾਲ ਸੈੱਟ ’ਤੇ ਓਪਰਾ ਨਹੀਂ ਲੱਗਿਆ: ਰਿਧੀ ਡੋਗਰਾ

Must Read


ਮੁੰਬਈ: ਅਦਾਕਾਰਾ ਰਿਧੀ ਡੋਗਰਾ ਲਈ ਨਵਾਂ ਸਾਲ ਬਹੁਤ ਖਾਸ ਹੋਵੇਗਾ, ਕਿਉਂਕਿ ਅਗਲੇ ਸਾਲ ਉਸ ਕੋਲ ਬਹੁਤ ਸਾਰੇ ਪ੍ਰਾਜੈਕਟ ਹਨ ਅਤੇ ਉਸ ਦੀ ਪਹਿਲੀ ਫ਼ਿਲਮ ਰਿਲੀਜ਼ ਹੋਣ ਵਾਲੀ ਹੈ। ਰਿਧੀ ਨੇ ਟੈਲੀਵਿਜ਼ਨ ਜਗਤ ਬਹੁਤ ਸ਼ਾਨਦਾਰ ਕੰਮ ਕੀਤਾ ਹੈੈ। ਰਿਧੀ ਹੁਣ ਵੱਡੇ ਪਰਦੇ ‘ਤੇ ਛਾਉਣ ਲਈ ਤਿਆਰ ਹੈ। ਉਹ ਸ਼ਾਹਰੁਖ਼ ਖਾਨ ਨਾਲ ਫ਼ਿਲਮ ‘ਜਵਾਨ’ ਅਤੇ ਸਲਮਾਨ ਖਾਨ ਨਾਲ ਫ਼ਿਲਮ ‘ਟਾਈਗਰ 3’ ਵਿੱਚ ਦਿਖਾਈ ਦੇਵੇਗੀ। ਅਦਾਕਾਰਾ ਨੇ ਨਵੇਂ ਸਾਲ ਵਿਚ ਆਪਣੇ ਪ੍ਰਾਜੈਕਟਾਂ ਅਤੇ ਸ਼ਾਹਰੁਖ ਖਾਨ ਦੇ ਦਿੱਲੀ ਨਾਲ ਸਬੰਧਾਂ ਬਾਰੇ ਗੱਲਬਾਤ ਕੀਤੀ ਹੈ। ਰਿਧੀ ਨੇ ਆਖਿਆ,”ਮੈਂ ਅਗਲੇ ਸਾਲ ਨੂੰ ਲੈ ਕੇ ਕਾਫੀ ਖੁਸ਼ ਹਾਂ ਕਿਉਂਕਿ ਮੈਂ ਕਈ ਅਹਿਮ ਪ੍ਰਾਜੈਕਟਾਂ ਵਿੱਚ ਮਾਰੂਫ ਸਿਤਾਰਿਆਂ ਤੇ ਕਹਾਣੀਕਾਰਾਂ ਨਾਲ ਕੰਮ ਕੀਤਾ ਹੈ।” ਸ਼ਾਹਰੁਖ ਬਾਰੇ ਗੱਲਬਾਤ ਕਰਦਿਆਂ ਰਿਧੀ ਨੇ ਆਖਿਆ,”ਉਹ ਬਹੁਤ ਨਿਮਰ ਅਤੇ ਸਾਧਾਰਨ ਸਹਿ-ਅਦਾਕਾਰ ਹਨ। ਉਨ੍ਹਾਂ ਨਾਲ ਹਰ ਸੈੱਟ ‘ਤੇ ਖਾਸ ਕਰਕੇ ‘ਜਵਾਨ’ ਦੇ ਸੈੱਟ ਕੰਮ ਕਰਨ ਸਮੇਂ ਬਹੁਤ ਸੁਖਾਵਾਂ ਮਾਹੌਲ ਸੀ। ਸ਼ਾਖਰੁਖ ਖਾਨ ਦਿੱਲੀ ਨਾਲ ਸਬੰਧਤ ਹੋਣ ਕਰਕੇ ਸ਼ੂਟਿੰਗ ਦੌਰਾਨ ਮੈਨੂੰ ਕੁਝ ਵੀ ਓਪਰਾ ਨਹੀਂ ਲੱਗਿਆ। ਮੈਂ ਉਨ੍ਹਾਂ ਨਾਲ ਗੱਲਬਾਤ ਕਰਦੀ ਰਹੀ। ਉੁਨ੍ਹਾਂ ਦੀ ਮੌਜੂਦਗੀ ਵਿੱਚ ਤੁਸੀਂ ਬਹੁਤ ਆਨੰਦਮਈ ਮਹਿਸੂਸ ਕਰਦੇ ਹੋ।” -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -