ਨਵੀਂ ਦਿੱਲੀ, 19 ਦਸੰਬਰ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀਆਂ ਨਿੱਜੀ ਟਿੱਪਣੀਆਂ ‘ਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨੀਆਂ ਤੋਂ ਇਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਹੈ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਭੁੱਟੋ ਜ਼ਰਦਾਰੀ ਦੀਆਂ ਟਿੱਪਣੀਆਂ ਨੂੰ ‘ਅਸੱਭਿਅਕ’ ਅਤੇ ਪਾਕਿਸਤਾਨ ਲਈ ‘ਨੀਵੇਂ ਦਰਜੇ’ ਦੀਆਂ ਕਰਾਰ ਦਿੱਤਾ ਸੀ। ਜੈਸ਼ੰਕਰ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਮੇਰੇ ਮੰਤਰਾਲੇ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਨ੍ਹਾਂ (ਪਾਕਿਸਤਾਨ ਦੇ ਵਿਦੇਸ਼ ਮੰਤਰੀ) ਨੇ ਜੋ ਕਿਹਾ, ਅਸੀਂ ਉਸ ਬਾਰੇ ਕੀ ਸੋਚਦੇ ਹਾਂ। ਅਸੀਂ ਉਹ ਕਿਹਾ ਜੋ ਸਾਨੂੰ ਕਹਿਣਾ ਚਾਹੀਦਾ ਸੀ।” -ਪੀਟੀਆਈ