ਨਵੀਂ ਦਿੱਲੀ, 22 ਦਸੰਬਰ
ਕੇਂਦਰੀ ਸਿਹਤ ਮੰਤਰਾਲਾ 72 ਘੰਟੇ ਪਹਿਲਾਂ ਕੀਤੀ ਗਈ ਆਰਟੀ-ਪੀਸੀਆਰ ਜਾਂਚ ਦਾ ਵੇਰਵਾ ਜਾਂ ਚੀਨ ਅਤੇ ਹੋਰ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਪੂਰਨ ਟੀਕਾਕਰਨ ਪ੍ਰਮਾਣ ਦੀ ਜਾਣਕਾਰੀ ਦੇਣ ਸਬੰਧੀ ‘ਏਅਰ ਸੁਵਿਧਾ’ ਫਾਰਮ ਮੁੜ ਤੋਂ ਲਾਜ਼ਮੀ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਸ ਸਬੰਧੀ ਫ਼ੈਸਲਾ ਕੁਝ ਹਫ਼ਤਿਆਂ ਤੱਕ ਹਾਲਾਤ ‘ਤੇ ਨਜ਼ਰ ਰੱਖਣ ਮਗਰੋਂ ਲਿਆ ਜਾਵੇਗਾ। ਚੀਨ ਅਤੇ ਕੁਝ ਹੋਰ ਮੁਲਕਾਂ ‘ਚ ਕਰੋਨਾ ਦੇ ਵਧ ਰਹੇ ਕੇਸਾਂ ਮਗਰੋਂ ਮੁਸਾਫ਼ਰਾਂ ਦੀ ਹਵਾਈ ਅੱਡਿਆਂ ‘ਤੇ ਰੈਂਡਮ ਜਾਂਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਮਾਹਿਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਲਗਾਤਾਰ ਨਿਗਰਾਨੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ ਸੀ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਸੀ ਕਿ ਕੋਵਿਡ ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। -ਪੀਟੀਆਈ