ਵਾਸ਼ਿੰਗਟਨ, 28 ਦਸੰਬਰ
ਅਮਰੀਕਾ ‘ਚ ਕਹਿਰ ਢਾਹ ਰਹੇ ਬਰਫ਼ੀਲੇ ਤੂਫਾਨ ਨੇ ਸਾਰਾ ਜਨ ਜੀਵਨ ਡਾਵਾਂ-ਡੋਲ ਕਰ ਦਿੱਤਾ ਹੈ। ਤੂਫਾਨ ਨੇ ਪੂਰੇ ਅਮਰੀਕਾ ਵਿੱਚ ਤਬਾਹੀ ਮਚਾ ਦਿੱਤੀ ਹੈ। ਪਿਛਲੇ 24 ਘੰਟਿਆਂ ਵਿੱਚ 4,900 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦੋਂ ਕਿ 4,400 ਤੋਂ ਵੱਧ ‘ਚ ਦੇਰੀ ਹੋਈ ਹੈ। 22 ਦਸੰਬਰ ਨੂੰ ਤੂਫਾਨ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਭਰ ਵਿੱਚ 20,000 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਬਿਜਲੀ ਸਪਲਾਈ ਨਹੀਂ ਮਿਲ ਰਹੀ ਤੇ ਆਵਾਜਾਈ ਠੱਪ ਹੋ ਗਈ ਹੈ। ਹੁਣ ਤੱਕ 60 ਵਿਅਕਤੀਆਂ ਦੀ ਇਸ ਬਰਫ਼ੀਲੇ ਤੂਫਾਨ ਕਾਰਨ ਮੌਤ ਹੋ ਚੁੱਕੀ ਹੈ।