ਮੁੰਬਈ, 29 ਦਸੰਬਰ
ਭਾਰਤ ਆਸਟਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਈਸੀਟੀਏ) ਤਹਿਤ ਗਹਿਣਿਆਂ ਦੀ ਪਹਿਲੀ ਖੇਪ ਅੱਜ ਮੁੰਬਈ, ਸੂਰਤ ਅਤੇ ਚੇਨਈ ਤੋਂ ਰਵਾਨਾ ਕੀਤੀ ਗਈ। ਨਗ ਅਤੇ ਗਹਿਣੇ ਬਰਾਮਦ ਪ੍ਰਮੋਸ਼ਨ ਕੌਂਸਲ(ਜੀਜੇਈਪੀਸੀ) ਨੇ ਇਹ ਜਾਣਕਾਰੀ ਦਿੱਤੀ। ਜੀਜੇਈਪੀਸੀ ਨੇ ਬਿਆਨ ਵਿੱਚ ਕਿਹਾ ਹੈ ਕਿ ਕੇਂਦਰੀ ਮੰਤਰੀ ਪੀਯੂੂਸ਼ ਗੋਇਲ ਨੇ 29 ਦਸੰਬਰ ਨੂੰ ਮੁੰਬਈ ਵਿੱਚ ਭਾਰਤ ਆਸਟਰੇਲੀਆ ਮੁਕਤ ਵਪਾਰ ਸਮਝੌਤੇ ਤਹਿਤ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।-ਪੀਟੀਆਈ