ਮੁਕੇਸ਼ ਕੁਮਾਰ
ਚੰਡੀਗੜ੍ਹ, 29 ਦਸੰਬਰ
ਚੰਡੀਗੜ੍ਹ ਨਗਰ ਨਿਗਮ ਅਗਲੇ ਸਾਲ ਤੋਂ ਸ਼ਹਿਰ ਦੀਆਂ 89 ਪੇਡ ਪਾਰਕਿੰਗਾਂ ਵਿੱਚ ਨਵੀਂ ਯੋਜਨਾ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਤਹਿਤ ਕੌਮੀ ਮਾਰਗਾਂ ਦੇ ਟੌਲ ਪਲਾਜ਼ਿਆਂ ਦੀ ਤਰਜ਼ ‘ਤੇ ਜਦੋਂ ਵਾਹਨ ਪੇਡ ਪਾਰਕਿੰਗ ਵਿੱਚ ਦਾਖ਼ਲ ਹੋਣਗੇ ਤਾਂ ਉੱਥੇ ਲੱਗਿਆ ਬੂਮ ਬੈਰੀਅਰ ਆਪਣੇ-ਆਪ ਉੱਪਰ ਚੁੱਕਿਆ ਜਾਵੇਗਾ ਅਤੇ ਪਾਰਕਿੰਗ ਵਿੱਚੋਂ ਨਿਕਲਣ ਸਮੇਂ ਵਾਹਨ ਪਾਰਕਿੰਗ ਫੀਸ ਫਾਸਟੈਗ ਰਾਹੀਂ ਵਸੂਲੀ ਜਾਵੇਗੀ। ਜਿਨ੍ਹਾਂ ਕੋਲ ਇਹ ਸਹੂਲਤ ਨਹੀਂ ਹੈ, ਉਹ ਪੇਟੀਐਮ, ਗੂਗਲ ਪੇਅ ਜਾਂ ਹੋਰ ਸਕੈਨਰਾਂ ਰਾਹੀਂ ਪਾਰਕਿੰਗ ਲਈ ਭੁਗਤਾਨ ਕਰਨ ਦੇ ਯੋਗ ਹੋਣਗੇ।