ਚੰਡੀਗੜ੍ਹ, 29 ਦਸੰਬਰ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਸੂਬੇ ਵਿੱਚ ਮੁੜ ਦਾਖਲ ਹੋਣ ਦੇ ਅਗਲੇ ਦਿਨ ਰਾਹੁਲ ਗਾਂਧੀ ਪਾਣੀਪਤ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ। ਹੁੱਡਾ ਨੇ ਕਿਹਾ ਕਿ ਯਾਤਰਾ 5 ਜਨਵਰੀ ਦੀ ਸ਼ਾਮ ਨੂੰ ਗੁਆਂਢੀ ਸੂਬੇ ਉੱਤਰਪ੍ਰਦੇਸ਼ ਤੋਂ ਪਾਣੀਪਤ ਜ਼ਿਲ੍ਹੇ ਦੇ ਪਿੰਡ ਸਨੌਲੀ ਖੁਰਦ ਤੋਂ ਹਰਿਆਣਾ ਵਿੱਚ ਦਾਖਲ ਹੋਵੇਗੀ। ਰਾਹੁਲ ਗਾਂਧੀ 6 ਜਨਵਰੀ ਨੂੰ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਯਾਤਰਾ 7 ਜਨਵਰੀ ਨੂੰ ਕਰਨਾਲ ‘ਚੋਂ ਲੰਘੇਗੀ ਅਤੇ ਇਕ ਦਿਨ ਬਾਅਦ ਇਹ ਕੁਰੂਕਸ਼ੇਤਰ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਯਾਤਰਾ ਬੇਰੁਜ਼ਗਾਰੀ, ਮਹਿੰਗਾਈ ਆਦਿ ਖਿਲਾਫ਼ ਹੈ। -ਏਜੰਸੀ