ਪੇਈਚਿੰਗ, 3 ਜਨਵਰੀ
ਪੇਈਚਿੰਗ ਨੇ ਚੀਨ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਕੋਵਿਡ-19 ਟੈਸਟਿੰਗ ਲਾਜ਼ਮੀ ਕੀਤੇ ਜਾਣ ਦੇ ਹਵਾਲੇ ਨਾਲ ਅਜਿਹੀਆਂ ਸ਼ਰਤਾਂ ਲਾਉਣ ਵਾਲੇ ਸਾਰੇ ਸਬੰਧਤ ਮੁਲਕਾਂ, ਜਿਨ੍ਹਾਂ ਵਿੱਚ ਅਮਰੀਕਾ ਤੇ ਕਈ ਯੂਰੋਪੀ ਮੁਲਕ ਵੀ ਸ਼ਾਮਲ ਹਨ, ‘ਤੇ ਮੋੜਵੀਆਂ ਸ਼ਰਤਾਂ ਲਾਉਣ ਦੀ ਚਿਤਾਵਨੀ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਓ ਨਿੰਗ ਨੇ ਪੱਤਰਕਾਰਾਂ ਨੂੰ ਕਿਹਾ, ”ਸਾਡਾ ਮੰਨਣਾ ਹੈ ਕਿ ਕੁਝ ਮੁਲਕਾਂ ਵੱਲੋਂ ਚੀਨ ਨੂੰ ਨਿਸ਼ਾਨਾ ਬਣਾਉਂਦਿਆਂ ਲਾਈਆਂ ਪਾਬੰਦੀਆਂ ਦਾ ਕੋਈ ਵਿਗਿਆਨਕ ਅਧਾਰ ਨਹੀਂ ਹੈ ਤੇ ਕੁਝ ਹੋਰ ਮਸ਼ਕਾਂ ਵੀ ਅਸਵੀਕਾਰਯੋਗ ਹਨ।” ਨਿੰਗ ਨੇ ਕਿਹਾ, ”ਅਸੀਂ ਕੋਵਿਡ ਤੋਂ ਬਚਾਅ ਲਈ ਉਪਰਾਲਿਆਂ ਨੂੰ ਸਿਆਸੀ ਮੰਤਵਾਂ ਲਈ ਵਰਤਣ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਵਿਰੋਧ ਕਰਦੇ ਹਾਂ। -ਏਪੀ