ਵਾਸ਼ਿੰਗਟਨ, 5 ਜਨਵਰੀ
ਭਾਰਤੀ ਨਾਗਰਿਕ ਨੂੰ ਕਾਲ ਸੈਂਟਰ ਧੋਖਾਧੜੀ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ 29 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੋਇਨ ਇਦਰੀਸਭਾਈ ਪਿੰਜਾਰਾ ਨੇ 30 ਨਵੰਬਰ ਨੂੰ ਆਪਣਾ ਜੁਰਮ ਕਬੂਲ ਕਰ ਲਿਆ ਸੀ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਦੇਸ਼ ‘ਚੋਂ ਕੱਢਿਆ ਜਾ ਸਕਦਾ ਹੈ। ਯੂਐੱਸ ਦੇ ਜ਼ਿਲ੍ਹਾ ਜੱਜ ਐਂਡਰਿਊ ਹੈਨਨ ਨੇ ਵੀ ਪਿੰਜਾਰਾ ਨੂੰ ਧੋਖਾਧੜੀ ਦੇ ਪੀੜਤਾਂ ਨੂੰ 6,35,103 ਅਮਰੀਕੀ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਪਿੰਜਾਰਾ ਦਸੰਬਰ 2019 ਤੋਂ ਜੁਲਾਈ 2020 ਦਰਮਿਆਨ ਭਾਰਤ ਸਥਿਤ ਕਾਲ ਸੈਂਟਰਾਂ ‘ਤੇ ਧੋਖਾਧੜੀ ਵਿੱਚ ਸ਼ਾਮਲ ਸੀ।