ਮੁੰਬਈ, 7 ਜਨਵਰੀ
ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਚੈਰੀਟੇਬਲ ਐੱਨਜੀਓ ਮੀਰ ਫਾਊਂਡੇਸ਼ਨ ਦਿੱਲੀ ਦੇ ਕਾਂਝਵਾਲਾ ‘ਚ ਕਾਰ ਨਾਲ ਘਸੀਟੇ ਜਾਣ ਮਗਰੋਂ ਮਾਰੀ ਗਈ ਲੜਕੀ ਅੰਜਲੀ ਸਿੰਘ (20) ਦੇ ਪਰਿਵਾਰ ਦੀ ਮਦਦ ਲਈ ਸਾਹਮਣੇ ਆਈ ਤੇ ਪੀੜਤ ਪਰਿਵਾਰ ਨੂੰ ਵਿੱਤੀ ਮਦਦ ਦਿੱਤੀ ਹੈ। ਹਾਲਾਂਕਿ ਦਿੱਤੀ ਗਈ ਰਕਮ ਬਾਰੇ ਵੇਰਵਾ ਨਹੀਂ ਦਿੱਤਾ ਗਿਆ। ਇੱਕ ਬਿਆਨ ਵਿੱਚ ਦੱਸਿਆ ਗਿਆ, ”ਸ਼ਾਹਰੁਖ ਖ਼ਾਨ ਦੀ ਮੀਰ ਫਾਊਂਡੇਸ਼ਨ ਨੇ ਅੰਜਲੀ ਸਿੰਘ ਦੇ ਪਰਿਵਾਰ ਦੀ (ਅਣਦੱਸੀ ਰਕਮ ਨਾਲ) ਵਿੱਤੀ ਮਦਦ ਕੀਤੀ ਹੈ। ਮੀਰ ਫਾਊਂਡੇਸ਼ਨ ਵੱਲੋਂ ਸਹਾਇਤਾ ਦਾ ਮਨੋਰਥ ਪਰਿਵਾਰ ਦੀ ਮਦਦ, ਖਾਸਕਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਅੰਜਲੀ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ।” ਦੱਸਣਯੋਗ ਹੈ ਕਿ ਚੈਰੀਟੇਬਲ ਸੰਸਥਾ ਮੀਰ ਫਾਊਂਡੇਸ਼ਨ ਦਾ ਗਠਨ ਸ਼ਾਹਰੁਖ ਖ਼ਾਨ ਦੇ ਪਿਤਾ ਮੀਰ ਤਾਜ ਮੁਹੰਮਦ ਖ਼ਾਨ ਦੇ ਨਾਮ ‘ਤੇ ਕੀਤਾ ਗਿਆ, ਜਿਸ ਦਾ ਉਦੇਸ਼ ਔਰਤਾਂ ਦਾ ਸ਼ਕਤੀਕਰਨ ਕਰਨਾ ਹੈ। -ਆਈਏਐੱਨਐੱਸ