ਹਰਿਦੁਆਰ (ਉੱਤਰਾਖੰਡ), 7 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਅਸਥੀਆਂ ਅੱਜ ਇੱਥੇ ਗੰਗਾ ਨਦੀ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪੰਕਜ ਮੋਦੀ ਅੱਜ ਆਪਣੀ ਮਾਂ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਪਹੁੰਚੇ ਅਤੇ ਅਸਥੀਆਂ ਨੂੰ ਵੇਦਾਂ ਮੁਤਾਬਕ ਰਸਮਾਂ ਨਾਲ ਵੀਆਈਪੀ ਘਾਟ ‘ਤੇ ਨਦੀ ‘ਚ ਜਲ ਪ੍ਰਵਾਹ ਕੀਤਾ। ਹਾਲਾਂਕਿ ਇਸ ਲਈ ਕੋਈ ਪ੍ਰਸ਼ਾਸਨਿਕ ਪ੍ਰਬੰਧ ਨਹੀਂ ਕੀਤਾ ਗਿਆ ਸੀ। ਅਸਥੀਆਂ ਜਲ ਪ੍ਰਵਾਹ ਕਰਨ ਦੇ ਪ੍ਰੋਗਰਾਮ ਦੀ ਜਾਣਕਾਰੀ ਪ੍ਰਸ਼ਾਸਨ ਜਾਂ ਭਾਜਪਾ ਦੀ ਸਥਾਨਕ ਇਕਾਈ ਨੂੰ ਨਹੀਂ ਸੀ। ਪੰਕਜ ਮੋਦੀ ਅਸਥੀਆਂ ਜਲ ਪ੍ਰਵਾਹ ਕਰਨ ਮਗਰੋਂ ਵਾਪਸ ਚਲੇ ਗਏ। ਦੱਸਣਯੋਗ ਹੈ ਕਿ ਹੀਰਾਬੇਨ (99) ਦਾ ਦੇਹਾਂਤ 30 ਦਸੰਬਰ ਨੂੰ ਅਹਿਮਦਾਬਾਦ ਵਿੱਚ ਹੋਇਆ ਸੀ। -ਪੀਟੀਆਈ