ਨਵੀਂ ਦਿੱਲੀ, 9 ਜਨਵਰੀ
ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਅਪਰਾਧ, ਹਾਦਸਿਆਂ ਅਤੇ ਹਿੰਸਾ ਦੀ ਰਿਪੋਰਟਿੰਗ ਦੇ ਸਬੰਧ ਵਿੱਚ ਨਿੱਜੀ ਟੀਵੀ ਚੈਨਲਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਇਹ ਐਡਵਾਇਜ਼ਰੀ ਰਿਸ਼ਭ ਪੰਤ ਦੀ ਕਾਰ ਦੁਰਘਟਨਾ ਤੇ ਕੁਝ ਅਪਰਾਧਾਂ ਦੀ ਰਿਪੋਰਟਿੰਗ ‘ਚ ਪ੍ਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਦਿਖਾਉਣ ਤੋਂ ਬਾਅਦ ਜਾਰੀ ਕੀਤੀ ਗਈ ਹੈ। ਸਰਕਾਰ ਨੇ ਟੀਵੀ ਚੈਨਲਾਂ ਨੂੰ ਕਿਹਾ ਹੈ ਕਿ ਅਪਰਾਧ ਦੀਆਂ ਕੁਝ ਘਟਨਾਵਾਂ ਦੀ ਰਿਪੋਰਟਿੰਗ ਬਹੁਤ ਮਾੜੀ ਹੈ। ਇਸ ਨਾਲ ਬੱਚਿਆਂ ‘ਤੇ ਮਾੜਾ ਮਨੋਵਿਗਿਆਨਕ ਪ੍ਰਭਾਵ ਪੈ ਸਕਦਾ ਹੈ।