12.4 C
Alba Iulia
Wednesday, May 1, 2024

ਆਸਟਰੇਲਿਆਈ ਪਿਜ਼ਾ ਕੰਪਨੀ ਨੂੰ 53 ਹਜ਼ਾਰ ਡਾਲਰ ਦਾ ਹਰਜਾਨਾ

Must Read


ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 10 ਜਨਵਰੀ

ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨਾਲ ਨਸਲੀ ਵਿਤਕਰਾ ਕਰਨ ਦੇ ਮਾਮਲੇ ਵਿੱਚ ਇੱਥੋਂ ਦੀ ਇੱਕ ਪਿਜ਼ਾ ਕੰਪਨੀ ਨੂੰ 53 ਹਜ਼ਾਰ ਡਾਲਰ ਦਾ ਹਰਜਾਨਾ ਕੀਤਾ ਗਿਆ ਹੈ। ਸਥਾਨਕ ਬੇਕਰੀ ਵਿੱਚ ਕੰਮ ਕਰਦੀ ਸੁਦੇਸ਼ ਕੁਮਾਰੀ ਨੇ ਸਾਲ 2017 ਵਿੱਚ ਕਿਸੇ ਹੋਰ ਕਰਮਚਾਰੀ ਵੱਲੋਂ ਉਸ ਨਾਲ ਜਿਨਸੀ ਦੁਰਵਿਹਾਰ ਕੀਤੇ ਜਾਣ ਦਾ ਮਾਮਲਾ ਸਬੰਧਿਤ ਕੰਪਨੀ ਦੇ ਮੈਨੇਜਰ ਕੋਲ ਚੁੱਕਿਆ ਸੀ। ਮੈਨੇਜਰ ਨੇ ਇਸ ਮਹਿਲਾ ਕਰਮਚਾਰੀ ਨੂੰ ਕੋਈ ਰਾਹਤ ਦੇਣ ਦੀ ਥਾਂ ਉਸ ‘ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੁਦੇਸ਼ ਕੁਮਾਰੀ ਦੀ ਸ਼ਿਕਾਇਤ ਮੁਤਾਬਕ, ਪ੍ਰਬੰਧਕ ਨਾਲ ਗੱਲ ਕਰਨ ‘ਤੇ ਉਸਨੂੰ ਕਿਹਾ ਗਿਆ ਕਿ ਮੈਨੇਜਰ ਭਾਰਤੀ ਮੂਲ ਦੇ ਲੋਕਾਂ ਨੂੰ ਇਨ੍ਹਾਂ ਗੱਲਾਂ ਕਾਰਨ ਪਸੰਦ ਨਹੀਂ ਕਰਦਾ। ਇਹ ਹਮੇਸ਼ਾ ਮੁਸ਼ਕਲ ਖੜ੍ਹੀ ਰੱਖਦੇ ਹਨ। ਸੁਦੇਸ਼ ਕੁਮਾਰੀ ਨੇ ਕਿਹਾ ਕਿ ਇਸ ਸ਼ਿਕਾਇਤ ਮਗਰੋਂ ਉਸਨੂੰ ਜਬਰੀ ਛੁੱਟੀ ‘ਤੇ ਭੇਜ ਦਿੱਤਾ ਗਿਆ। ਇਸ ਦੌਰਾਨ ਉਸਨੂੰ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਸਾਲ 2018 ਵਿੱਚ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਸ਼ਿਕਾਇਤ ‘ਤੇ ਸੁਣਵਾਈ ਕਰਦਿਆਂ ਵਿਕਟੋਰੀਅਨ ਟ੍ਰਿਬਿਊਨਲ ਨੇ ਇਸ ਧੱਕੇ ਲਈ ਇੱਥੋਂ ਦੀ ਮਸ਼ਹੂਰ ਪਿਜ਼ਾ ਤੇ ਬੇਕਰੀ ਕੰਪਨੀ ਰੋਸਾਫੂਡਜ਼ ਨੂੰ 53 ਹਜ਼ਾਰ ਆਸਟਰੇਲਿਆਈ ਡਾਲਰ ਸੁਦੇਸ਼ ਕੁਮਾਰੀ ਨੂੰ ਹਰਜਾਨੇ ਵਜੋਂ ਦੇਣ ਦਾ ਹੁਕਮ ਦਿੱਤਾ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -