ਪੇਈਚਿੰਗ, 11 ਜਨਵਰੀ
ਚੀਨੀ ਸਫ਼ਾਰਤਖ਼ਾਨਿਆਂ ਨੇ ਦੱਖਣੀ ਕੋਰੀਆ ਅਤੇ ਜਾਪਾਨ ਦੇ ਲੋਕਾਂ ਨੂੰ ਨਵੇਂ ਵੀਜ਼ੇ ਜਾਰੀ ਕਰਨੇ ਬੰਦ ਕਰ ਦਿੱਤੇ। ਇਹ ਕਦਮ ਕੋਵਿਡ-19 ਕਾਰਨ ਚੀਨ ਦੇ ਨਾਗਰਿਕਾਂ ‘ਤੇ ਇਨ੍ਹਾਂ ਦੋਵਾਂ ਦੇਸ਼ਾਂ ਵੱਲੋਂ ਵੀਜ਼ੇ ਨਾ ਦੇਣ ਦੇ ਜੁਆਬ ਵਿੱਚ ਚੁੱਕਿਆ ਗਿਆ ਹੈ। ਇਹ ਸਪੱਸ਼ਟ ਨਹੀਂ ਹੈ ਕਿ ਕੀ ਚੀਨ ਇਸ ਵੀਜ਼ਾ ਮੁਅੱਤਲੀ ਨੂੰ ਹੋਰ ਦੇਸ਼ਾਂ ਤੱਕ ਵਧਾਏਗਾ, ਜਿਨ੍ਹਾਂ ਨੇ ਚੀਨ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਵਧਣ ਕਾਰਨ ਦੇਸ਼ ਦੇ ਯਾਤਰੀਆਂ ਲਈ ਟੈਸਟਿੰਗ ਲਾਜ਼ਮੀ ਕਰ ਦਿੱਤੀ ਹੈ।