ਨਵੀਂ ਦਿੱਲੀ, 12 ਜਨਵਰੀ
ਬਿਹਾਰ ਦੀ ਸਿੱਖਿਆ ਸੰਸਥਾ ਬਾਲਿਕਾ ਵਿਦਿਆਪੀਠ ਦੇ ਸਾਬਕਾ ਸਕੱਤਰ ਸ਼ਰਦ ਚੰਦ ਦੇ ਅੱਠ ਸਾਲ ਪੁਰਾਣੇ ਕਤਲ ਕੇਸ ਵਿੱਚ ਸੀਬੀਆਈ ਨੇ ਅਮਰਪਾਲੀ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਨਿਲ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਲਜ਼ਾਮ ਲਗਾਇਆ ਗਿਆ ਹੈ ਕਿ ਲਖੀਸਰਾਏ ਸਥਿਤ ਬਾਲਿਕਾ ਵਿਦਿਆਪੀਠ ਦੇ ਤਤਕਾਲੀ ਸਕੱਤਰ ਚੰਦ, ਜੋ ਵਿੱਦਿਅਕ ਸੰਸਥਾ ਵਿੱਚ ਰਹਿੰਦੇ ਸਨ, ਦੀ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਉਹ 2 ਅਗਸਤ 2014 ਨੂੰ ਸਵੇਰੇ 6.30 ਵਜੇ ਆਪਣੇ ਘਰ ਦੇ ਵਰਾਂਡੇ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ।