12.4 C
Alba Iulia
Monday, April 29, 2024

‘ਬਿੱਗ ਬੌਸ’ ਦੇ ਘਰ ’ਚੋਂ ਨਵੇਂ ਚਿਹਰੇ ਦੀ ਚੋਣ ਕਰੇਗੀ ਏਕਤਾ ਕਪੂਰ

Must Read


ਮੁੰਬਈ: ਟੀਵੀ ਦੀ ਰਾਣੀ ਏਕਤਾ ਕਪੂਰ ਨੇ ਆਖਿਆ ਕਿ ਉਹ ਆਪਣੀ ਅਗਲੀ ਫਿਲਮ ਵਿੱਚ ਨਵੀਂ ਚਿਹਰੇ ਦੀ ਭਾਲ ਲਈ ਬਿੱਗ ਬੌਸ ਸੀਜ਼ਨ-16′ ਦੇ ਘਰ ਵਿੱਚ ਜਾਵੇਗੀ। ਜ਼ਿਕਰਯੋਗ ਹੈ ਕਿ ਏਕਤਾ ਕਪੂਰ ਲੜੀਵਾਰ ‘ਨਾਗਿਨ’ ਦੇ 6ਵੇਂ ਸੀਜ਼ਨ ਦਾ ਅਹਿਮ ਚਿਹਰਾ ਰਹੀ ਤੇਜੱਸਵੀ ਪ੍ਰਕਾਸ਼ ਨੂੰ ਅਲਵਿਦਾ ਆਖ ਚੁੱਕੀ ਹੈ। ਤੇਜੱਸਵੀ ਨੇ ਬਿੱਗ ਬੌਸ ਸੀਜ਼ਨ-15 ਵਿੱਚ ਭਾਗ ਲਿਆ ਸੀ। ‘ਨਾਗਿਨ’ ਦੇ ਛੇਵੇਂ ਸੀਜ਼ਨ ਦੀ ਸ਼ੂਟਿੰਗ ਮੁਕੰਮਲ ਹੋਣ ਮੌਕੇ ਏਕਤਾ ਨੇ ਤੇਜੱਸਵੀ ਨੂੰ ਨਗੀਨਾ ਦੱਸਦਿਆਂ ਇੱਕ ਭਾਵੁਕ ਨੋਟ ਸਾਂਝਾ ਕੀਤਾ ਹੈ। ਇਸ ਪੱਤਰ ਵਿੱਚ ਏਕਤਾ ਨੇ ‘ਬਿੱਗ ਬੌਸ’ ਦੇ ਘਰ ਵਿੱਚ ਸ਼ਾਮਲ ਹੋਣ ਪ੍ਰਤੀ ਖੁਸ਼ੀ ਵੀ ਜ਼ਾਹਿਰ ਕੀਤੀ ਹੈ। ਏਕਤਾ ਨੇ ਆਖਿਆ, ‘ਮੈਂ ਆਪਣੀ ਅਗਲੀ ਫਿਲਮ ਬਾਰੇ ਐਲਾਨ ਕਰਨ ਲਈ ਬਿੱਗ ਬੌਸ ਦੇ ਘਰ ਜਾ ਰਹੀ ਹਾਂ। ਵੇਖਦੇ ਹਾਂ ਇਸ ਵਾਰ ਸਾਨੂੰ ਕੌਣ ਮਿਲਦਾ ਹੈ।’ ਇਸ ਤੋਂ ਪਹਿਲਾਂ ‘ਨਾਗਿਨ-6’ ਦੀ ਸ਼ੂਟਿੰਗ ਮੁਕੰਮਲ ਹੋਣ ਮੌਕੇ ਏਕਤਾ ਨੇ ਆਖਿਆ ਸੀ, ‘ਪੌਰਾਣਿਕ ਕਹਾਣੀਆਂ ‘ਤੇ ਆਧਾਰਿਤ ਮੇਰੇ ਸਭ ਤੋਂ ਪਸੰਦੀਦਾ ਸ਼ੋਅ ‘ਨਾਗਿਨ-6′ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਇਹ ਸੀਜ਼ਨ ਆਪਣੇ ਪਹਿਲੇ ਤੇ ਤੀਸਰੇ ਸੀਜ਼ਨ ਵਾਂਗ ਧਮਾਕੇਦਾਰ ਅੰਦਾਜ਼ ਵਿੱਚ ਆਇਆ ਸੀ। ਇਸ ਸ਼ੋਅ ਨੂੰ ਪਿਆਰ ਦੇਣ ਵਾਲਿਆਂ ਦਾ ਧੰਨਵਾਦ ਤੇ ਢੇਰ ਸਾਰਾ ਪਿਆਰ।’ -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -