ਵਾਸ਼ਿੰਗਟਨ: ਖੋਜਾਰਥੀਆਂ ਨੇ ਸਾਰਸ-ਕੋਵ-2 ਵਾਇਰਸ ਨੂੰ ਫੇਫੜਿਆਂ ਵਿੱਚ ਜਾਣ ਤੋਂ ਰੋਕਣ ਲਈ ਨਵੇਂ ਮੌਲੀਕਿਊਲਜ਼ (ਅਣੂ) ਵਿਕਸਤ ਕੀਤੇ ਹਨ, ਜਿਸ ਨੂੰ ਨੱਕ ਵਿੱਚ ਸਪਰੇਅ ਕੀਤਾ ਜਾ ਸਕਦਾ ਹੈ। ਲੋਕਾਂ ਵੱਲੋਂ ਸਾਹ ਲੈਣ ਮੌਕੇ ਕੋਵਿਡ-19 ਵਾਇਰਸ ਫੇਫੜਿਆਂ ਜ਼ਰੀਏ ਸਰੀਰ ਵਿੱਚ ਦਾਖਲ ਹੁੰਦਾ ਹੈ। ਅਮਰੀਕਾ ਦੀ ਜੌਹਨ ਹੋਪਕਿਨਜ਼ ਯੂਨੀਵਰਸਿਟੀ ਦੇ ਇੰਜਨੀਅਰਾਂ ਨੇ ਮੌਲਿਕਿਊਲਜ਼ ਦਾ ਧਾਗਿਆਂ ਵਰਗਾ ਪਤਲਾ ਸਟਰੈਂਡ ਤਿਆਰ ਕੀਤਾ ਹੈ, ਜਿਸ ਨੂੰ ਸੁਪਰਮੌਲਿਕਿਊਲਰ ਫਿਲਾਮੈਂਟ ਕਿਹਾ ਜਾਂਦਾ ਹੈ, ਜੋ ਆਪਣੇ ਰਸਤੇ ‘ਚ ਆਉਂਦੇ ਵਾਇਰਸ ਦਾ ਰਾਹ ਰੋਕਣ ਦੇ ਸਮਰੱਥ ਹੈ। ਇਹ ਫਿਲਾਮੈਂਟਸ ਰੂੰਅ ਦੇ ਫੰਬੇ ਵਾਂਗ ਕੰਮ ਕਰਦਾ ਹੈ, ਜੋ ਕੋਵਿਡ-19 ਵਾਇਰਸ ਨੂੰ ਜਜ਼ਬ ਕਰ ਲੈਂਦਾ ਹੈ। -ਪੀਟੀਆਈ