ਗੁਰੂਗ੍ਰਾਮ, 14 ਜਨਵਰੀ
ਜ਼ਿਲ੍ਹਾ ਪ੍ਰਸ਼ਾਸਨ ਨੇ ਗਣਤੰਤਰ ਦਿਵਸ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਡਰੋਨ, ਹਲਕੇ ਜਹਾਜ਼, ਗਲਾਈਡਰ, ਗੁਬਾਰੇ ਅਤੇ ਪਤੰਗ
ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਸੀਆਰਪੀਸੀ ਦੀ ਧਾਰਾ 144 ਤਹਿਤ ਲਾਈ ਗਈ ਹੈ ਜੋ 26 ਜਨਵਰੀ ਤੱਕ ਜਾਰੀ ਰਹੇਗੀ। ਜ਼ਿਲ੍ਹਾ ਮੈਜਿਸਟਰੇਟ ਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਅੱਜ ਇਹ ਹੁਕਮ ਜਾਰੀ ਕੀਤੇ ਹਨ। ਯਾਦਵ ਨੇ ਸਾਈਬਰ ਕੈਫੇ ਮਾਲਕਾਂ, ਗੈਸਟ ਹਾਊਸਾਂ, ਹੋਟਲਾਂ, ਪੀਜੀ ਤੇ ਕਿਰਾਇਆ ਮਾਲਕਾਂ ਅਤੇ ਹੋਰ ਦਫ਼ਤਰਾਂ ਨੂੰ ਆਪਣੇ ਕਿਰਾਏਦਾਰਾਂ, ਨੌਕਰਾਂ, ਯਾਤਰੀਆਂ ਅਤੇ ਮਹਿਮਾਨਾਂ ਦੇ ਪਛਾਣ-ਪੱਤਰ ਤੇ ਉਨ੍ਹਾਂ ਬਾਰੇ ਵੇਰਵੇ ਰੱਖਣ ਦੇ ਵੀ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਬਿਆਨ ਵਿੱਚ ਕਿਹਾ, ”ਇਹ ਆਦੇਸ਼ ਗਣਤੰਤਰ ਦਿਵਸ ਮੌਕੇ ਸਮਾਜ ਵਿਰੋਧੀ ਅਨਸਰਾਂ ਦੀਆਂ ਸਰਗਰਮੀਆਂ ਨੂੰ ਨੱਥ ਪਾਉਣ ਲਈ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।” –ਪੀਟੀਆਈ