ਭੋਪਾਲ, 14 ਜਨਵਰੀ
ਸਮਾਜਿਕ ਆਗੂ ਅਤੇ ਜਨਤਾ ਦਲ (ਯੂਨਾਈਟਡ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦਾ ਅੱਜ ਮੱਧ ਪ੍ਰਦੇਸ਼ ਵਿੱਚ ਨਰਮਦਾਪੁਰਮ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸਾਬਕਾ ਕੇਂਦਰੀ ਮੰਤਰੀ ਸ੍ਰੀ ਯਾਦਵ ਦੀ ਮ੍ਰਿਤਕ ਦੇਹ ਦੀ ਚਿਖ਼ਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਸ਼ਾਂਤਨੂ ਬੁੰਡੇਲਾ ਅਤੇ ਧੀ ਸੁਭਾਸਿਨੀ ਨੇ ਦਿਖਾਈ। ਉਨ੍ਹਾਂ ਦੀਆਂ ਅੰਤਿਮ ਰਸਮਾਂ ਉਨ੍ਹਾਂ ਦੇ ਜੱਦੀ ਪਿੰਡ ਅੰਖਮਊ ਵਿੱਚ ਸ਼ਾਮ ਲਗਪਗ ਪੰਜ ਵਜੇ ਨਿਭਾਈਆਂ ਗਈਆਂ। -ਪੀਟੀਆਈ