ਸੰਯੁਕਤ ਰਾਸ਼ਟਰ, 17 ਜਨਵਰੀ
ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਉਪ ਮੁਖੀ ਅਬਦੁਲ ਰਹਿਮਾਨ ਮੱਕੀ ਦਾ ਨਾਂ ਕੌਮਾਂਤਰੀ ਅਤਿਵਾਦੀਆਂ ਦੀ ਕਾਲੀ ਸੂਚੀ ਵਿਚ ਪਾ ਦਿੱਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅਲ-ਕਾਇਦਾ ਪਾਬੰਦੀ ਕਮੇਟੀ ਨੇ ਮੱਕੀ ਦਾ ਨਾਂ ਆਪਣੀ ਪਾਬੰਦੀ ਸੂਚੀ ਵਿੱਚ ਸ਼ਾਮਲ ਕੀਤਾ। ਇਸ ਸੂਚੀ ‘ਚ ਸ਼ਾਮਲ ਲੋਕਾਂ ਦੀ ਜਾਇਦਾਦ ਜ਼ਬਤ ਕਰਨ, ਉਨ੍ਹਾਂ ‘ਤੇ ਯਾਤਰਾ ਅਤੇ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦੀ ਵਿਵਸਥਾ ਹੈ।