12.4 C
Alba Iulia
Monday, April 29, 2024

ਦਿੱਲੀ: ਰਾਤ ਮੰਦਰ ’ਚ ਗੁਜ਼ਾਰ ਕੇ ਪ੍ਰਦਰਸ਼ਨਕਾਰੀ ਭਾਰਤੀ ਭਲਵਾਨ ਸਵੇਰੇ ਤੋਂ ਜੰਤਰ-ਮੰਤਰ ’ਤੇ ਮੁੜ ਡਟੇ, ਸ਼ੁੱਕਰਵਾਰ ਨੂੰ ਕੁਸ਼ਤੀ ਸੰਘ ਦੇ ਪ੍ਰਧਾਨ ਖ਼ਿਲਾਫ਼ ਕੇਸ ਦਰਜ ਕਰਾਉਣ ਦੀ ਚਿਤਾਵਨੀ

Must Read


ਨਵੀਂ ਦਿੱਲੀ, 19 ਜਨਵਰੀ

ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦਾ ਵਿਰੋਧ ਕਰ ਰਹੇ ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਹੋਰ ਨਾਮੀ ਭਾਰਤੀ ਪਹਿਲਵਾਨਾਂ ਨੇ ਬੁੱਧਵਾਰ ਰਾਤ ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਸਥਿਤ ਮੰਦਰ ਵਿਚ ਬਿਤਾਈ। ਸੂਤਰਾਂ ਨੇ ਦੱਸਿਆ, ‘ਸਾਰੇ ਪਹਿਲਵਾਨ ਦੇਰ ਰਾਤ ਤੱਕ ਜਾਗ ਰਹੇ ਸਨ। ਉਹ ਅੰਦੋਲਨ ਦੀਆਂ ਹੋਰ ਯੋਜਨਾਵਾਂ ‘ਤੇ ਚਰਚਾ ਕਰ ਰਹੇ ਸਨ। ਉਹ ਸੋਸ਼ਲ ਮੀਡੀਆ ‘ਤੇ ਸੰਦੇਸ਼ ਸਾਂਝੇ ਕਰ ਰਹੇ ਸਨ, ਹੋਰ ਪਹਿਲਵਾਨਾਂ ਅਤੇ ਭਾਰਤ ਦੇ ਲੋਕਾਂ ਨੂੰ ਵੀਰਵਾਰ ਨੂੰ ਜੰਤਰ-ਮੰਤਰ ‘ਤੇ ਉਨ੍ਹਾਂ ਨਾਲ ਸ਼ਾਮਲ ਹੋਣ ਦੀ ਬੇਨਤੀ ਕਰ ਰਹੇ ਸਨ। ਕੁਝ ਸੀਨੀਅਰ ਸਾਈ (ਸਪੋਰਟਸ ਅਥਾਰਟੀ ਆਫ਼ ਇੰਡੀਆ) ਦੇ ਅਧਿਕਾਰੀ ਵੀ ਉਨ੍ਹਾਂ ਨੂੰ ਮੰਦਰ ਵਿੱਚ ਮਿਲੇ।’ ਅੱਜ ਸਵੇਰੇ ਉਹ ਆਪਣਾ ਵਿਰੋਧ ਜਾਰੀ ਰੱਖਣ ਲਈ ਜੰਤਰ-ਮੰਤਰ ਪੁੱਜ ਗਏ। ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ ਵੱਲੋਂ ਖੇਡ ਸੰਸਥਾ ਦੇ ਕੋਚਾਂ ਅਤੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਜਾਣ ਤੋਂ ਬਾਅਦ ਖੇਡ ਮੰਤਰਾਲੇ ਨੇ ਕੁਸ਼ਤੀ ਮਹਾਸੰਘ ਤੋਂ 72 ਘੰਟਿਆਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ। ਇਸ ਦੌਰਾਨ ਭਲਵਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕੁਸ਼ਤੀ ਸੰਘ ਭੰਗ ਨਾ ਕੀਤਾ ਗਿਆ ਤਾਂ ਉਹ ਸ਼ੁੱਕਰਵਾਰ ਨੂੰ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਖਿਲਾਫ਼ ਕੇਸ ਦਰਜ ਕਰਾਉਣਗੇ।

ਇਸ ਦੌਰਾਨ ਤਿੰਨ ਵਾਰ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਅਤੇ ਭਾਜਪਾ ਨੇਤਾ ਬਬੀਤਾ ਫੋਗਾਟ ਨੇ ਅੱਜ ਸਰਕਾਰ ਦੀ ਦੂਤ ਬਣ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਭੰਗ ਕਰਨ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਪਹਿਲਵਾਨਾਂ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -