12.4 C
Alba Iulia
Sunday, April 28, 2024

ਪੁਣਛ ਜ਼ਿਲ੍ਹੇ ’ਚ ਸਾਬਕਾ ਵਿਧਾਇਕ ਦੇ ਘਰ ਧਮਾਕਾ ਤੇ ਗੋਲੀਆਂ ਚੱਲੀਆਂ, ਪਰਿਵਾਰ ਵਾਲ ਵਾਲ ਬਚਿਆ

Must Read


ਪੁਣਛ/ਜੰਮੂ, 21 ਜਨਵਰੀ

ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਸਾਬਕਾ ਵਿਧਾਇਕ ਦੇ ਘਰ ‘ਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਸੂਰਨਕੋਟ ਦੇ ਸਾਬਕਾ ਵਿਧਾਇਕ ਚੌਧਰੀ ਮੁਹੰਮਦ ਅਕਰਮ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ 7.30 ਵਜੇ ਦੇ ਕਰੀਬ ਲਸਾਨਾ ਪਿੰਡ ਦੀ ਹੈ। ਉਨ੍ਹਾਂ ਦੇ ਘਰ ਦੇ ਕਈ ਕਮਰਿਆਂ ਦੀ ਛੱਤ ‘ਚੋਂ ਛੱਰੇ ਲੰਘ ਗਏ ਪਰ ਉਨ੍ਹਾਂ ਦਾ ਪਰਿਵਾਰ ਵਾਲ-ਵਾਲ ਬਚ ਗਿਆ। ਅਕਰਮ ਨੇ ਜੰਮੂ ‘ਚ ਦੱਸਿਆ ਕਿ ‘ਘਟਨਾ ਦੇ ਸਮੇਂ ਉਹ ਘਰ ਵਿੱਚ ਨਹੀਂ ਸੀ। ਬਾਅਦ ਵਿਚ ਪਤਾ ਲੱਗਾ ਕਿ ਜ਼ਬਰਦਸਤ ਧਮਾਕਾ ਹੋਇਆ, ਜਿਸ ਤੋਂ ਬਾਅਦ ਕੁਝ ਗੋਲੀਆਂ ਚੱਲੀਆਂ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -