ਵੈਲਿੰਗਟਨ, 25 ਜਨਵਰੀ
ਜੈਸਿੰਡਾ ਆਰਡਰਨ ਦੇ ਪਿਛਲੇ ਹਫਤੇ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਕ੍ਰਿਸ ਹਿਪਕਿੰਸ ਨੇ ਅੱਜ ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। 44 ਸਾਲ ਦੇ ਹਿਪਕਿੰਸ ਨੇ ਆਰਥਿਕਤਾ ‘ਤੇ ਧਿਆਨ ਦੇਣ ਦਾ ਵਾਅਦਾ ਕੀਤਾ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਹਿਪਕਿੰਸ ਨੌਂ ਮਹੀਨਿਆਂ ਤੋਂ ਵੀ ਘੱਟ ਸਮੇਂ ਲਈ ਅਹੁਦਾ ਸੰਭਾਲਣਗੇ। ਅਕਤੂਬਰ ਵਿੱਚ ਦੇਸ਼ ਵਿੱਚ ਆਮ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਅਨੁਸਾਰ ਲੇਬਰ ਪਾਰਟੀ ਦੀ ਸਥਿਤੀ ਮੁੱਖ ਵਿਰੋਧੀ ‘ਨੈਸ਼ਨਲ ਪਾਰਟੀ’ ਨਾਲੋਂ ਬਿਹਤਰ ਹੈ।