ਨਵੀਂ ਦਿੱਲੀ, 25 ਜਨਵਰੀ
ਕਣਕ ਅਤੇ ਆਟੇ ਦੀਆਂ ਵਧੀਆਂ ਕੀਮਤਾਂ ‘ਤੇ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਵੱਲੋਂ 30 ਲੱਖ ਟਨ ਕਣਕ ਖੁੱਲ੍ਹੀ ਮਾਰਕੀਟ ਵਿੱਚ ਕਿਫਾਇਤੀ ਭਾਅ ‘ਤੇ ਵੇਚੀ ਜਾਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਆਟੇ ਦੀ ਕੀਮਤ ਲਗਭਗ 38 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਸੂਤਰਾਂ ਅਨੁਸਾਰ ਖਾਧ ਮੰਤਰਾਲੇ ਵੱਲੋਂ ਕਣਕ ਦੇ ਵਾਧੂ ਸਟਾਕ ਵਿੱਚੋਂ 30 ਲੱਖ ਟਨ ਕਣਕ ਓਪਨ ਮਾਰਕੀਟ ਸੇਲ ਸਕੀਮ (ਓਐੱਮਐੱਸਐੱਸ) ਤਹਿਤ ਵੇਚੀ ਜਾਵੇਗੀ। ਕਣਕ ਦੀ ਇਹ ਸਟਾਕ ਆਟਾ ਚੱਕੀਆਂ, ਵਪਾਰੀਆਂ ਤੇ ਹੋਰਨਾਂ ਨੂੰ ਵੇਚਿਆ ਜਾਵੇਗਾ। ਜ਼ਿਕਰਯੋਗ ਹੈ ਕਿ 19 ਜਨਵਰੀ ਨੂੰ ਫੂਡ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਸੀ ਕਿ ਕਣਕ ਤੇ ਆਟੇ ਦੀਆਂ ਕੀਮਤਾਂ ਨੂੰ ਕਾਬੂ ਹੇਠ ਕਰਨ ਲਈ ਸਰਕਾਰ ਵੱਲੋਂ ਛੇਤੀ ਹੀ ਕਦਮ ਚੁੱਕੇ ਜਾਣਗੇ। -ਪੀਟੀਆਈ