ਮੋਰਬੀ, 27 ਜਨਵਰੀ
ਗੁਜਰਾਤ ਦੇ ਮੋਰਬੀ ਕਸਬੇ ਵਿੱਚ ਪਿਛਲੇ ਸਾਲ ਅਕਤੂਬਰ ਵਿੱਚ ਪੁਲ ਢਹਿਣ ਦੀ ਘਟਨਾ ਸਬੰਧੀ ਪੁਲੀਸ ਨੇ ਅੱਜ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਘਟਨਾ ਵਿੱਚ 135 ਵਿਅਕਤੀਆਂ ਦੀ ਮੌਤ ਹੋ ਗਈ ਸੀ। 1,200 ਤੋਂ ਵੱਧ ਪੰਨਿਆਂ ਦੀ ਇਹ ਚਾਰਜਸ਼ੀਟ ਮੋਰਬੀ ਸੈਸ਼ਨ ਅਦਾਲਤ ਵਿੱਚ ਡੀਐੱਸਪੀ ਪੀਐੱਸ ਜ਼ਾਲਾ ਦੁਆਰਾ ਦਾਇਰ ਕੀਤੀ ਗਈ, ਜੋ ਮਾਮਲੇ ਦੇ ਜਾਂਚ ਅਧਿਕਾਰੀ ਹਨ। ਸੂਤਰਾਂ ਨੇ ਦੱਸਿਆ ਕਿ ਨੌਂ ਮੁਲਜ਼ਮ, ਜੋ ਪਹਿਲਾਂ ਹੀ ਸਲਾਖਾਂ ਪਿੱਛੇ ਹਨ ਤੋਂ ਇਲਾਵਾ ਚਾਰਜਸ਼ੀਟ ਵਿੱਚ ਓਰੇਵਾ ਗਰੁੱਪ ਦਾ ਜੈਸੁਖ ਪਟੇਲ, ਨੂੰ ਚਾਰਜਸ਼ੀਟ ਵਿੱਚ ਦਸਵੇਂ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਮੈਜਿਸਟ੍ਰੇਟ ਦੀ ਅਦਾਲਤ ਨੇ 30 ਅਕਤੂਬਰ 2022 ਨੂੰ ਪੁਲ ਢਹਿਣ ਦੀ ਘਟਨਾ ਦੇ ਸਬੰਧ ਵਿੱਚ ਜੈਸੁਖ ਪਟੇਲ ਖ਼ਿਲਾਫ਼ ਪਹਿਲਾਂ ਹੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ 1 ਫਰਵਰੀ ਨੂੰ ਸੁਣਵਾਈ ਹੋਵੇਗੀ।