ਉੱਘੇ ਕਵੀ, ਫਿਲਮੀ ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਸ਼ਨਿਚਰਵਾਰ ਨੂੰ ਅੰਮਿ੍ਤਸਰ ਵਿੱਚ ਇਕ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ। ਸਮਾਗਮ ‘ਚ ਸ਼ਮੂਲੀਤ ਕਰਦਿਆਂ ਉਨ੍ਹਾਂ ਪੁਰਾਣੀਆਂ ਅਤੇ ਅੱਜ ਨਵੇਂ ਯੁੱਗ ਦੀਆਂ ਫਿਲਮਾਂ ਬਾਰੇ ਭਰਪੂਰ ਚਰਚਾ ਕੀਤੀ ਉਨ੍ਹਾਂ ਕਿਹਾ ਕਿ ਪੁਰਾਣੀਆਂ ਤੇ ਨਵੀਆਂ ਆ ਰਹੀਆਂ ਫਿਲਮਾਂ ਵਿੱਚ ਵੱਡਾ ਅੰਤਰ ਹੈ, ਪਰ ਅੱਜ ਨਵੀ ਤਕਨਾਲੋਜੀ ਕਾਰਨ ਫ਼ਿਲਮਾਂ ਬਣਾਉਣਾ ਸੌਖਾ ਹੋ ਗਿਆ। ਉਨ੍ਹਾਂ ਨੇ ਫਿਲਮਾਂ ਵਿਚ ਆ ਰਹੇ ਬਦਲਾਅ ਬਾਰੇ ਵੀ ਗੱਲ ਕੀਤੀ।ਉਨ੍ਹਾਂ ਦੀ ਬਾਇਓਗ੍ਰਾਫੀ ‘ਟਾਕਿੰਗ ਲਾਈਫ਼’ ਜਿਸ ਨੂੰ ਲੇਖਕ ਨਸਰੀਨ ਮੁਨੀ ਕਬੀਰ ਨੇ ਲਿਖਿਆ ਹੈ, ਬਾਰੇ ਵੀ ਚਰਚਾ ਕੀਤੀ। ਨਵੀਂ ਲਿਖੀ ਇਸ ਪੁਸਤਕ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੰਗਰੇਜ਼ੀ ਵਿਚ ਲਿਖੀ ਇਸ ਪੁਸਤਕ ਨੂੰ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਸਲਾਮ ਕਰਦਿਆਂ ਕਿਹਾ ਕਿ ਸੱਚੇ ਲੋਕਾਂ ਦਾ ਵਿਰੋਧ ਹੁੰਦਾ ਹੈ। ਫਿਲਮ ‘ਪਠਾਨ’ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਲੋਕ ਫਿਲਮ ਦਾ ਵਿਰੋਧ ਕਰ ਰਹੇ ਹਨ, ਉਹ ਵਿਰੋਧ ਭਾਵੇਂ ਕਰਨ ਪਰ ਭੰਨ-ਤੋੜ ਨਾ ਕਰਨ। ਉਨ੍ਹਾਂ ਪੰਜਾਬੀਆਂ ਨੂੰ ਕਿਹਾ ਕਿ ਉਹ ਉਰਦੂ ਜ਼ੁਬਾਨ ਜ਼ਰੂਰ ਸਿੱਖਣ। -ਫੋਟੋ ਤੇ ਵੇਰਵਾ: ਜਗਤਾਰ ਸਿੰਘ ਲਾਂਬਾ ਤੇ ਸੁਨੀਲ ਕੁਮਾਰ