ਮੁੰਬਈ: ‘ਮੁੰਨਾ ਭਾਈ’ ਤੇ ‘ਡੌਨ’ ਵਰਗੀਆਂ ਫਿਲਮਾਂ ਵਿੱਚ ਵਧੀਆ ਕੰਮ ਲਈ ਜਾਣੇ ਜਾਂਦੇ ਬੌਲੀਵੁੱਡ ਅਦਾਕਾਰ ਬੋਮਨ ਇਰਾਨੀ ਅੱਜ ਆਪਣੇ ਵਿਆਹ ਦੀ 38ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਅਦਾਕਾਰ ਨੇ 38ਵੀਂ ਵਰ੍ਹੇਗੰਢ ਮੌਕੇ ਆਪਣੀ ਪਤਨੀ ਜ਼ੇਨੋਬੀਆ ਨਾਲ ਖੂਬਸੂਰਤ ਤਸਵੀਰਾਂ ਦੀ ਇਕ ਲੜੀ ਸਾਂਝੀ ਕੀਤੀ ਹੈ। ਅਦਾਕਾਰ ਹਾਲ ਹੀ ਵਿੱਚ ਫਿਲਮ ‘ਊਂਚਾਈ’ ਵਿੱਚ ਨਜ਼ਰ ਆਇਆ ਹੈ। ਅਦਾਕਾਰ ਨੇ ਆਪਣੀ ਪਤਨੀ ਨੂੰ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਕਿਹਾ, ”ਇਕ ਛੱਤ ਹੇਠ 38 ਸਾਲ ਤੋਂ ਰਹਿ ਰਹੇ ਹਾਂ ਅਤੇ 41 ਸਾਲ ਤੋਂ ਇਕੋ ਦਿਲ ਦੀ ਧੜਕਨ ਨਾਲ ਜੀਅ ਰਹੇ ਹਾਂ। ਤੁਸੀਂ ਮੈਨੂੰ ਸਿਖਾਇਆ ਕਿ ਬਹਿਸ ਵਿੱਚ ਜਿੱਤਣਾ ਹਕੀਕਤ ਵਿੱਚ ਹਾਰ ਹੈ ਕਿਉਂ ਕਿ ਇਹ ਮੂਰਖਤਾ ਤੇ ਬੇਮਤਲਬ ਦੀ ਜਿੱਤ ਹੈ। ਵਿਆਹ ਦੀ ਵਰ੍ਹੇਗੰਢ ਮੁਬਾਰਕ ਜ਼ੇਨੂ।” ਜ਼ਿਕਰਯੋਗ ਹੈ ਕਿ ਰਾਜ ਕੁਮਾਰ ਹਿਰਾਨੀ ਦੀ ਫ਼ਿਲਮ ‘ਡੰਕੀ’ ਵਿੱਚ ਬੋਮਨ ਇਰਾਨੀ ਅਦਾਕਾਰ ਸ਼ਾਹਰੁਖ ਖਾਨ ਨਾਲ ਨਜ਼ਰ ਆਉਣਗੇ। -ਆਈਏਐਨਐੱਸ