ਨਵੀਂ ਦਿੱਲੀ, 2 ਫਰਵਰੀ
ਕੇਂਦਰ ਸਰਕਾਰ ਨੇ ਅੱਜ ਰਾਜ ਸਭਾ ਵਿਚ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਤੋਂ ਲੈ ਕੇ ਹੁਣ ਤੱਕ 21 ਵਾਰ ਵਿਦੇਸ਼ ਦੌਰਿਆਂ ‘ਤੇ ਗਏ ਹਨ ਅਤੇ ਇਨ੍ਹਾਂ ਦੌਰਿਆਂ ‘ਤੇ 22.76 ਕਰੋੜ ਰੁਪਏ ਖਰਚੇ ਗਏ ਹਨ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਰਾਸ਼ਟਰਪਤੀ ਨੇ ਅੱਠ ਵਿਦੇਸ਼ ਦੌਰੇ ਕੀਤੇ ਅਤੇ 2019 ਤੋਂ ਹੁਣ ਤੱਕ ਇਨ੍ਹਾਂ ਦੌਰਿਆਂ ‘ਤੇ 6.24 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਸਾਲ 2019 ਤੋਂ ਰਾਸ਼ਟਰਪਤੀ ਦੇ ਦੌਰਿਆਂ ਲਈ 6,24,31,424 ਰੁਪਏ, ਪ੍ਰਧਾਨ ਮੰਤਰੀ ਦੇ ਦੌਰਿਆਂ ਲਈ 22,76,76,934 ਰੁਪਏ ਅਤੇ ਵਿਦੇਸ਼ ਮੰਤਰੀ ਦੇ ਦੌਰਿਆਂ ਲਈ 20,87,01,475 ਰੁਪਏ ਦੀ ਰਾਸ਼ੀ ਖਰਚੀ ਹੈ। ਇਸ ਸਮੇਂ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ 86 ਵਿਦੇਸ਼ੀ ਦੌਰੇ ਕੀਤੇ।