ਗੁਹਾਟੀ, 3 ਫਰਵਰੀ
ਬਾਲ ਵਿਆਹ ਖ਼ਿਲਾਫ਼ ਚਲਾਈ ਵੱਡੀ ਮੁਹਿੰਮ ਤਹਿਤ ਅਸਾਮ ਪੁਲੀਸ ਨੇ ਅੱਜ ਤੱਕ 1,800 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੁਹਿੰਮ ਅੱਜ ਸਵੇਰ ਤੋਂ ਸੂਬੇ ਭਰ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਜਾਰੀ ਰਹੇਗੀ। ਰਾਜ ਮੰਤਰੀ ਮੰਡਲ ਨੇ 23 ਜਨਵਰੀ ਨੂੰ ਫੈਸਲਾ ਕੀਤਾ ਸੀ ਕਿ ਬਾਲ ਵਿਆਹ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ। ਇਸ ਐਲਾਨ ਦੇ ਪੰਦਰਵਾੜੇ ਤੋਂ ਵੀ ਘੱਟ ਸਮੇਂ ‘ਚ ਪੁਲੀਸ ਨੇ ਬਾਲ ਵਿਆਹ ਦੇ 4,004 ਮਾਮਲੇ ਦਰਜ ਕੀਤੇ ਹਨ।